Business ਚਾਹੇ Online ਹੋਵੇ ਜਾਂ Offline, ਪਰ ਹਮੇਸ਼ਾ ਹੀ Businessman ਦੀ ਮਿਹਨਤ ਅਤੇ presence ਮੰਗਦਾ ਹੈ। ਅੱਜ ਕੱਲ Business ਲਈ ਇਹਨਾਂ ਤੋਂ ਵੀ ਜ਼ਰੂਰੀ ਹੈ Domain.
ਲੋਕ ਆਪਣੇ Business Youtube, Shop, Club etc ਦਾ name ਰੱਖਣ ਤੋਂ ਪਹਿਲਾਂ ਹੀ check ਕਰਦੇ ਹਨ ਕਿ Domain name available ਹੈ ਜਾਂ ਨਹੀਂ।
ਡੋਮੇਨ ਕੀ ਹੁੰਦਾ ਹੈ?:
ਡੋਮੇਨ ਵੈੱਬਸਾਈਟ ਦਾ ਨਾਮ ਹੁੰਦਾ ਹੈ। ਜਿਵੇਂ ਕਿ Google.com, Facebook.com, ਜਾਂ Instagram.com.
ਜੇ ਕੋਈ major business start ਹੋ ਰਿਹਾ ਹੋਵੇ ਅਤੇ Domain already ਵਿਕ ਚੁਕਿਆ ਹੋਵੇ ਤਾਂ Companies ਮਹਿੰਗੇ ਰੇਟਾਂ ‘ਤੇ domain buy ਕਰਦੀਆਂ ਹਨ। Domain reselling industry ਬਹੁਤ ਵੱਡੀ ਹੈ, ਮੈਂ ਇਸਦੇ Number ਜਾਂ ਆਂਕੜਿਆਂ ਦੀ ਗੱਲ Blog ਦੇ ਵਿੱਚ ਹੀ ਕਰੂੰਗਾ ਅਤੇ ਨਾਲ ਹੀ ਮੈਂ ਤੁਹਾਨੂੰ Tip ਵੀ ਜ਼ਰੂਰ ਦੇਵਾਂਗਾ ਕਿ ਤੁਸੀਂ 500 ਰੁਪਏ ਖਰਚ ਕੇ 5 ਲੱਖ ਤੱਕ ਕਿਵ਼ੇਂ ਕਮਾ ਸਕਦੇ ਹੋ।
ਆਓ Domain Reselling Business ਸੋਖੇ ਸ਼ਬਦਾਂ ਵਿੱਚ ਸਮਝਦੇ ਹਾਂ :
ਇਹ ਬਿਲਕੁੱਲ ਇਸੇ ਤਰ੍ਹਾਂ ਹੈ, ਜਿਵੇਂ ਤੁਸੀਂ ਅੱਜ ਕਿਸੇ ਵਧੀਆ Location ‘ਤੇ ਇੱਕ ਪਲਾਟ 50 ਲੱਖ ਦਾ ਲੈ ਲਿਆ ਅਤੇ ਬਾਅਦ ਵਿੱਚ ਉਸ Location ‘ਤੇ ਕੋਈ ਵੱਡਾ showroom ਵਗੈਰਾ ਖੁਲ ਗਿਆ, ਤਾਂ ਉਸ ਦੇ ਆਸਪਾਸ ਸਾਰੇ ਪਲਾਟਾਂ ਦੀ ਕੀਮਤ 1 ਕਰੋੜ ਤੱਕ ਚਲੀ ਗਈ। ਫਿਰ ਖਰੀਦਣ ਵਾਲਾ ਉਸ ਪਲਾਟ ਨੂੰ 1 ਕਰੋੜ ਜਾਂ ਉਸ ਤੋਂ ਵੱਧ ਰਕਮ ਨਾਲ ਵੀ ਖਰੀਦਣ ਦੀ ਕੋਸ਼ਿਸ਼ ਕਰੇਗਾ। ਬਿਲਕੁੱਲ ਇਸੇ ਤਰ੍ਹਾਂ Domain Name ਹੈ। ਪਰ ਇਸਦੇ ਕਈ Plus Points ਹਨ, ਜਿਵੇਂ :
- Real Estate ‘ਚ ਪੈਸੇ ਲੱਖਾਂ ਵਿੱਚ ਲੱਗਦੇ ਹਨ, ਪਰ domain ਖਰੀਦਣ ਕਰਨ ਦੀ costing 499 ਤੋਂ start ਹੁੰਦੀ ਹੈ। .
- Domain ਖਰੀਦਣਾ ਸਿਰਫ਼ 3-4 ਮਿੰਟ ਦਾ ਹੀ ਕੰਮ ਹੁੰਦਾ ਹੈ।
- Domain buy and sell ਕਰਨ ਲਈ ਕੋਈ documents ਨਹੀਂ ਲੱਗਦੇ।
Domain ਤੋਂ ਲੱਖਾਂ ਰੁਪਏ ਕਿਵੇਂ ਕਮਾਈਏ ?
-
ਮਸ਼ਹੂਰ ਨਾਂ ਤੇ ਬੱਚਿਆਂ ਦੇ ਨਾਂ ਦੀਆਂ ਡੋਮੇਨ ਖਰੀਦੋ:
ਤੁਸੀਂ ਕਿਸੇ ਵੀ ਮਸ਼ਹੂਰ celebraty ਦੇ ਬੱਚੇ ਦੇ ਨਾਮ ਦਾ Domain ਖਰੀਦੋ।
ਇਸਦੀ ਸਭ ਤੋਂ ਵੱਡੀ ਉਦਾਹਰਣ ਵਿਰਾਟ ਕੋਹਲੀ ਦੇ ਬੇਟੇ ਦਾ ਨਾਮ ਹੈ। ਵਿਰਾਟ ਦੇ ਬੇਟੇ ਦਾ ਨਾਮ Public ਹੁੰਦੇ ਸਾਰ ਹੀ ਕਿਸੇ ਨੇ AAKAyKohli .com ਨਾਮ ਦੀ Domain ਖਰੀਦੀ ਅਤੇ ਹੁਣ ਇਸਦੀ resell ਕੀਮਤ ਲੱਖਾਂ ਵਿੱਚ ਹੈ।
ਤੁਸੀ ਇਸ domain ਦੀ costing ਤਸਵੀਰ ਵਿੱਚ ਦੇਖ ਸਕਦੇ ਹੋ।
-
ਮਸਹੂਰ ਦੁਕਾਨਾਂ ਜਾਂ ਪੁਰਾਣੇ ਬ੍ਰਾਂਡ ਦੀਆਂ ਡੋਮੇਨ ਖਰੀਦੋ:
ਕਿਸੇ ਸ਼ਹਿਰ ਦੀ ਮਸਹੂਰ ਦੁਕਾਨ ਜਾਂ ਪੁਰਾਣਾ ਬ੍ਰਾਂਡ ਜਿਸਦਾ ਬਿਜ਼ਨਸ ਚੱਲਦਾ ਆ ਰਿਹਾ ਹੈ ਪਰ ਉਹਨਾਂ ਕੋਲ ਡੋਮੇਨ ਨਹੀਂ ਹੈ। ਜੇਕਰ ਤੁਸੀਂ ਉਹਨਾਂ ਦਾ ਡੋਮੇਨ ਪਹਿਲਾਂ ਹੀ ਖਰੀਦ ਲਵੋਗੇ ਤਾਂ ਉਹ ਬਾਅਦ ਵਿੱਚ ਤੁਸੀਂ ਬਹੁਤ ਮਹਿੰਗੇ ਭਾਅ ‘ਤੇ ਵੇਚ ਸਕਦੇ ਹੋ।
-
ਸਰਕਾਰੀ ਸਕੀਮਾਂ ਦੀ ਡੋਮੇਨ ਖਰੀਦੋ:
ਤੁਸੀਂ Govt Schemes ਦੀ domain ਵੀ buy ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦੁੱਗਣਾ ਫਾਇਦਾ ਹੋ ਸਕਦਾ ਹੈ, ਕਿਉਂਕਿ ਇਹ ਮਹਿੰਗੇ ਰੇਟਾਂ ਵਿੱਚ ਤਾ ਵਿਕਣਗੇ ਹੀ ਅਤੇ ਇਹਨਾਂ ਨੂੰ Google ‘ਤੇ search ਕਰਨ ਵਾਲੇ ਵੀ ਲੱਖਾਂ ਲੋਕ ਨੇ।
ਤੁਸੀਂ ਇਸ ਤਰੀਕੇ ਦੀ domain ਦਾ ਕਈ ਤਰੀਕਿਆਂ ਨਾਲ ਫ਼ਾਇਦਾ ਚੁੱਕ ਸਕਦੇ ਹੋ।
ਤਸਵੀਰ ਵਿੱਚ ਦੇਖੋ ਸਰਕਾਰੀ Ujjwala Yojana ਦੀ domain 2 ਲੱਖ ਵਿੱਚ ਵਿਕ ਰਹੀ ਹੈ।
-
ਪਾਪੁਲਰ ਐਪਸ ਦੀਆਂ ਡੋਮੇਨ ਖਰੀਦੋ:
Play store ਜਾਂ ios store ਵਰਗੇ ਬਹੁਤ ਸਾਰੇ popular apps ਨੇ, ਜਿਹਨਾਂ ਦੇ domain available ਨਹੀਂ ਹਨ। ਤੁਸੀਂ apps ਨੂੰ find ਕਰਨਾ ਕਰੋ ਅਤੇ ਉਹਨਾਂ ਦੇ domain buy ਕਰ ਲਵੋ। ਇਹ Domain ਵਿਕਣ ਦੇ chances ਬਹੁਤ ਜ਼ਿਆਦਾ ਹਨ ਅਤੇ ਇਹਨਾਂ ਤੋਂ earning ਵੀ ਬਹੁਤ ਤਰੀਕਿਆਂ ਨਾਲ ਹੋ ਸਕਦੀ ਹੈ। ਕਿਉਂਕਿ ਤੁਸੀਂ Domain sale ਕਰਨ ਦੀ ਜਗ੍ਹਾ ਉਸਨੂੰ live ਕਰਕੇ ਵੀ Views ਦੇ ਜ਼ਰੀਏ ਕਮਾਈ ਕਰ ਸਕਦੇ ਹੋ।
ਇੱਥੇ ਕੁੱਝ ਆਂਕੜੇ ਹਨ, ਜਿਹੜੇ ਸਾਨੂ ਦੱਸਦੇ ਹਨ ਕਿ Domain Industry ਵਿੱਚ ਸਮੇਂ ਦੇ ਅਨੁਸਾਰ ਕਿੰਨਾ ਵਾਧਾ ਹੋਇਆ ਹੈ ਅਤੇ ਇਸਦੀ ਕਿੰਨੀ ਅਹਿਮੀਅਤ ਹੈ। :
2019 ‘ਚ ਇਹ Industry 6.5 billion Dollar ਦੀ ਸੀ, 2020 ‘ਚ 7 billion dollar ਦੀ ਹੋ ਗਈ ਅਤੇ 2023 ਵਿੱਚ ਇਹ industry ਵੱਧ ਕੇ 9 billion dollar ਦੀ ਹੋ ਗਈ।
Table ‘ਚ ਤੁਸੀਂ ਦੇਖ ਹੀ ਸਕਦੇ ਹੋ , ਕਿ ਇਹ industry ਲਗਾਤਾਰ ਕਿਵੇਂ ਵੱਧ ਰਹੀ ਹੈ। ਇਸ ਦਾ ਮਤਲਬ ਹੈ ਕਿ ਹਰ ਸਾਲ ਪਹਿਲਾ ਨਾਲੋਂ ਜ਼ਿਆਦਾ Domain ਵਿਕ ਰਹੇ ਨੇ |
-
ਹਿੰਦੀ Domain ਖਰੀਦੋ :
ਤੁਸੀਂ ਹਿੰਦੀ ਭਾਸ਼ਾ ਦੇ Domain ਵੀ ਖਰੀਦ ਸਕਦੇ ਹੋ, ਕਿਉਂਕਿ ਹਜੇ ਹਿੰਦੀ ‘ਚ domain ਬਾਰੇ 1% ਤੋਂ ਵੀ ਘੱਟ ਲੋਕਾਂ ਨੂੰ ਪਤਾ ਹੈ, ਇਸ ਲਈ most demanding domain ਹਜੇ ਵੀ available ਨੇ ਅਤੇ ਹਿੰਦੀ Domains ਨੂੰ ਖਰੀਦਣ ਦੈਹ ਸਭ ਤੋਂ ਵਧੀਆ ਮੌਕਾ ਹੈ।
ਤਸਵੀਰ ਵਿੱਚ ਦੇਖੋ एप्पल.com ਦੀ domain ਕਿੰਨੀ ਮਹਿੰਗੀ ਵਿਕ ਰਹੀ ਹੈ :
ਇਸ Blog ਵਿੱਚ Domain ਕੀ ਹੁੰਦਾ ਹੈ ਅਤੇ ਕਿਸ ਤਰ੍ਹਾਂ ਦੇ Domain ਖਰੀਦਣੇ ਚਾਹੀਦੇ ਹਨ ਆਦਿ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ, ਪਰ ਇਸਦੀ ਹੋਰ ਵੀ ਜ਼ਿਆਦਾ ਜਾਣਕਾਰੀ ਅਸੀਂ ਆਪਣੀ ਵੀਡੀਓ ਵਿੱਚ ਦਿੱਤੀ ਹੈ। Domain ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਦਿੱਤੇ link ‘ਤੇ click ਕਰਕੇ ਵੀਡੀਓ ਦੇਖੋ।
Watch this video to learn domain buying and selling