Categories
Business

Entrepreneurship: A Path to Self-Reliance and Growth for Punjab’s Youth

ਅੱਜ ਪੰਜਾਬ ਦਾ ਨੌਜਵਾਨ energy, talent ਅਤੇ ambition ਨਾਲ ਭਰਿਆ ਹੋਇਆ ਹੈ। ਉਹ ਸਿਰਫ਼ ਆਪਣੇ ਲਈ ਹੀ ਨਹੀਂ, ਆਪਣੇ ਪਰਿਵਾਰ ਅਤੇ ਆਪਣੇ ਸਮਾਜ ਲਈ ਵੀ ਕੁਝ ਵੱਡਾ ਕਰਨਾ ਚਾਹੁੰਦਾ ਹੈ। ਪਰ ਇਸ ਇੱਛਾ ਦੇ ਨਾਲ ਇੱਕ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਅੱਗੇ ਦਾ ਰਸਤਾ ਕੀ ਹੋਵੇ? ਕੀ ਸਿਰਫ਼ ਨੌਕਰੀ ਹੀ ਇਕੱਲਾ ਰਾਹ ਹੈ? ਜਾਂ ਅਸੀਂ ਕੋਈ ਅਜਿਹਾ ਰਾਹ ਵੀ ਬਣਾ ਸਕਦੇ ਹਾਂ ਜਿੱਥੇ ਨੌਜਵਾਨ ਆਪ ਮੌਕੇ ਪੈਦਾ ਕਰਨ ਵਾਲੇ ਬਣ ਜਾਣ। 

ਮੇਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ entrepreneurship ਬਹੁਤ ਜ਼ਰੂਰੀ ਹੈ। ਇਹ ਸਿਰਫ਼ business ਸ਼ੁਰੂ ਕਰਨ ਦੀ ਗੱਲ ਨਹੀਂ, ਸਗੋਂ ਇੱਕ ਅਜਿਹੀ ਸੋਚ ਦੀ ਗੱਲ ਹੈ ਜੋ ਨੌਜਵਾਨ ਨੂੰ self-reliant ਬਣਾਉਂਦੀ ਹੈ, risk ਲੈਣਾ ਸਿਖਾਉਂਦੀ ਹੈ, leadership develop ਕਰਦੀ ਹੈ ਅਤੇ society ਵਿੱਚ value create ਕਰਨ ਦਾ ਰਸਤਾ ਦਿੰਦੀ ਹੈ।

Punjab Needs Job Creators, Not Just Job Seekers

ਅੱਜ ਦੇ ਸਮੇਂ ਵਿੱਚ ਹਰ ਨੌਜਵਾਨ ਲਈ ਸਰਕਾਰੀ ਜਾਂ private ਨੌਕਰੀ ਮਿਲ ਜਾਣਾ ਸੰਭਵ ਨਹੀਂ। Competition ਵੱਧ ਰਿਹਾ ਹੈ, limited opportunities ਹਨ ਅਤੇ population ਦਾ pressure ਵੀ ਸਾਡੇ ਸਾਹਮਣੇ ਹੈ। ਅਜਿਹੇ ਵਿੱਚ entrepreneurship ਇੱਕ alternative ਨਹੀਂ, ਇੱਕ necessity ਬਣਦੀ ਜਾ ਰਹੀ ਹੈ।

ਜਦੋਂ ਕੋਈ ਨੌਜਵਾਨ ਆਪਣਾ venture ਸ਼ੁਰੂ ਕਰਦਾ ਹੈ, ਚਾਹੇ ਉਹ ਛੋਟਾ business ਹੋਵੇ, startup ਹੋਵੇ, service-based idea ਹੋਵੇ ਜਾਂ digital platform. ਉਹ ਸਿਰਫ਼ ਆਪਣੀ income ਦਾ ਰਸਤਾ ਨਹੀਂ ਬਣਾਉਂਦਾ, ਉਹ ਹੋਰਾਂ ਲਈ ਵੀ employment create ਕਰਦਾ ਹੈ। ਇੱਕ successful entrepreneur ਦੇ ਪਿੱਛੇ ਕਈ ਪਰਿਵਾਰਾਂ ਦੀ ਰੋਜ਼ੀ-ਰੋੜੀ ਜੁੜੀ ਹੁੰਦੀ ਹੈ। ਇਸ ਲਈ ਜਦੋਂ ਅਸੀਂ entrepreneurship ਦੀ ਗੱਲ ਕਰਦੇ ਹਾਂ, ਅਸੀਂ ਸਿਰਫ਼ business ਦੀ ਨਹੀਂ, ਸਗੋਂ employment generation ਦੀ ਵੀ ਗੱਲ ਕਰ ਰਹੇ ਹੁੰਦੇ ਹਾਂ।

Punjab Has Enormous Potential, It Needs Direction

ਪੰਜਾਬ ਨੂੰ ਅਕਸਰ ਸਿਰਫ਼ agriculture ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਅਸਲ ਵਿੱਚ ਸਾਡੇ ਕੋਲ ਇਸ ਤੋਂ ਕਾਫ਼ੀ ਜ਼ਿਆਦਾ potential ਹੈ। Agriculture, food processing, dairy, transport, logistics, retail, education, healthcare, digital services, tourism, local manufacturing. ਇਹ ਸਾਰੇ sectors ਅਜੇ ਵੀ ਵੱਡੀਆਂ possibilities ਨਾਲ ਭਰੇ ਹੋਏ ਹਨ।

ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੀਆਂ countless needs ਹਨ ਜਿਹੜੀਆਂ innovative businesses ਬਣ ਸਕਦੀਆਂ ਹਨ। ਕੋਈ farmer-friendly service, ਕੋਈ food brand, ਕੋਈ training centre, ਕੋਈ local e-commerce idea, ਕੋਈ packaging unit, ਕੋਈ digital agency, ਹਰ ਥਾਂ opportunities ਹਨ। ਮੁੱਦਾ ਇਹ ਨਹੀਂ ਕਿ scope ਹੈ ਜਾਂ ਨਹੀਂ, ਮੁੱਦਾ ਇਹ ਹੈ ਕਿ ਕੀ ਸਾਡੇ ਨੌਜਵਾਨਾਂ ਨੂੰ ਇਹ ਸੋਚਣ ਦੀ training ਮਿਲ ਰਹੀ ਹੈ ਕਿ problem ਨੂੰ business opportunity ਕਿਵੇਂ ਬਣਾਇਆ ਜਾ ਸਕਦਾ ਹੈ।

Entrepreneurship Builds More Than Income, It Builds Confidence

Business ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਇਨਸਾਨ ਨੂੰ decision-making, responsibility ਅਤੇ ownership ਸਿਖਾਉਂਦਾ ਹੈ। ਜਦੋਂ 

ਨੌਜਵਾਨ ਆਪਣਾ ਕੰਮ ਖੜ੍ਹਾ ਕਰਦਾ ਹੈ, ਉਹ ਸਿਰਫ਼ earning ਨਹੀਂ ਕਰਦਾ, ਉਹ patience ਸਿੱਖਦਾ ਹੈ, discipline develop ਕਰਦਾ ਹੈ, failures ਤੋਂ learning ਸਿੱਖਦਾ ਹੈ ਅਤੇ ਲੋਕਾਂ ਨਾਲ deal ਕਰਨਾ ਵੀ ਸਿੱਖਦਾ ਹੈ।

ਮੇਰੇ ਖਿਆਲ ਵਿੱਚ entrepreneurship ਇੱਕ mindset ਹੈ। ਇਹ ਨੌਜਵਾਨ ਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ “ਮੈਂ ਸਿਰਫ਼ wait ਕਰਨ ਵਾਲਾ ਨਹੀਂ, create ਕਰਨ ਵਾਲਾ ਵੀ ਬਣ ਸਕਦਾ ਹਾਂ।” ਇਹ confidence ਬਹੁਤ ਵੱਡੀ ਚੀਜ਼ ਹੁੰਦੀ ਹੈ, ਕਿਉਂਕਿ ਜਿੱਥੇ confidence ਆ ਜਾਂਦਾ ਹੈ, ਉੱਥੇ possibilities ਆਪਣੇ ਆਪ ਵੱਧਣ ਲੱਗਦੀਆਂ ਹਨ।

Punjab’s Youth Need to See Opportunity at Home Too

ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦਾ ਇੱਕ ਵੱਡਾ ਹਿੱਸਾ ਵਿਦੇਸ਼ ਜਾਣ ਦੇ ਸੁਪਨੇ ਨਾਲ ਜੁੜਿਆ ਹੋਇਆ ਹੈ। ਕਈ ਵਾਰ ਇਹ choice ਹੁੰਦੀ ਹੈ, ਕਈ ਵਾਰ ਮਜ਼ਬੂਰੀ। ਪਰ ਮੇਰਾ ਮੰਨਣਾ ਹੈ ਕਿ ਜੇ ਅਸੀਂ ਆਪਣੇ ਨੌਜਵਾਨਾਂ ਨੂੰ entrepreneurship ਵੱਲ ਸਹੀ ਰਾਹ, training ਅਤੇ ecosystem ਦੇ ਸਕੀਏ, ਤਾਂ ਬਹੁਤ ਸਾਰੇ ਮੌਕੇ ਇੱਥੇ ਪੰਜਾਬ ਵਿੱਚ ਹੀ create ਹੋ ਸਕਦੇ ਹਨ।

ਹਰ ਨੌਜਵਾਨ ਦਾ ਵਿਦੇਸ਼ ਜਾਣਾ ਗਲਤ ਨਹੀਂ, ਪਰ ਹਰ capable ਨੌਜਵਾਨ ਦਾ ਇਹ ਸੋਚਣਾ ਕਿ success ਸਿਰਫ਼ ਬਾਹਰ ਹੀ ਹੈ, ਇਹ ਸਾਡੀ collective failure ਹੋ ਸਕਦੀ ਹੈ। ਪੰਜਾਬ ਵਿੱਚ talent ਦੀ ਘਾਟ ਨਹੀਂ, ਘਾਟ ਹੈ confidence, mentorship, exposure ਅਤੇ support system ਦੀ। ਜਦੋਂ ਇਹ ਚਾਰ ਚੀਜ਼ਾਂ ਮਿਲਦੀਆਂ ਹਨ, ਤਾਂ local ideas ਵੀ large-scale impact create ਕਰ ਸਕਦੇ ਹਨ।

Never Underestimate the Power of a Small Business:

ਬਹੁਤ ਵਾਰ ਨੌਜਵਾਨ ਸੋਚਦੇ ਹਨ ਕਿ entrepreneurship ਦਾ ਮਤਲਬ ਇੱਕ ਵੱਡਾ startup, ਵੱਡਾ office ਜਾਂ overnight success ਹੈ। ਪਰ ਸੱਚ ਇਹ ਹੈ ਕਿ ਵੱਡੇ businesses ਵੀ ਅਕਸਰ ਛੋਟੀ ਸ਼ੁਰੂਆਤ ਤੋਂ ਹੀ ਬਣਦੇ ਹਨ। ਇੱਕ small manufacturing unit, ਇੱਕ dairy setup, ਇੱਕ service centre, ਇੱਕ online store, ਇੱਕ coaching venture, ਇੱਕ local brand, ਇਹ ਸਭ entrepreneurship ਦੇ ਹੀ ਰੂਪ ਹਨ।

ਸਾਨੂੰ ਆਪਣੇ ਨੌਜਵਾਨਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ business ਦੀ ਇਜ਼ਤ ਉਦੇ size ਨਾਲ ਨਹੀਂ, ਉਸਦੀ value creation ਨਾਲ ਹੁੰਦੀ ਹੈ। ਜੇਕਰ ਇੱਕ ਕੰਮ ਇਮਾਨਦਾਰੀ ਨਾਲ ਚੱਲਦਾ ਹੈ, ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, quality ਦਿੰਦਾ ਹੈ ਅਤੇ ਲੰਮੇ ਸਮੇਂ ਲਈ trust ਬਣਾਉਂਦਾ ਹੈ, ਤਾਂ ਉਹ ਛੋਟਾ ਨਹੀਂ ਹੁੰਦਾ।

Entrepreneurship Strengthens Both the Economy and Society

ਜਦੋਂ ਇੱਕ ਨੌਜਵਾਨ ਆਪਣਾ ਕੰਮ ਖੜ੍ਹਾ ਕਰਦਾ ਹੈ ਤਾਂ ਉਸਦਾ Impact ਸਿਰਫ਼ ਉਸ ਤੱਕ ਸੀਮਿਤ ਨਹੀਂ ਰਹਿੰਦਾ। ਸਗੋਂ ਨਾਲ ਹੀ ਉਸਦਾ ਪਰਿਵਾਰ ਮਜ਼ਬੂਤ ਹੁੰਦਾ ਹੈ, ਹੋਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, local market ਚੱਲਦੀ ਹੈ, purchasing power ਵੱਧਦੀ ਹੈ ਅਤੇ ਇੱਕ positive example ਬਣਦਾ ਹੈ। ਇੱਕ successful local entrepreneur ਆਪਣੇ ਇਲਾਕੇ ਦੇ ਹੋਰ ਨੌਜਵਾਨਾਂ ਲਈ ਵੀ hope ਬਣਦਾ ਹੈ।

ਇਸ ਲਈ entrepreneurship ਨੂੰ ਸਿਰਫ਼ personal success ਦਾ ਰਸਤਾ ਨਹੀਂ, community development ਦਾ ਵੀ ਰਸਤਾ ਸਮਝਣਾ ਚਾਹੀਦਾ ਹੈ। ਪੰਜਾਬ ਦੀ economy ਨੂੰ long-term ਵਿੱਚ strong ਬਣਾਉਣ ਲਈ ਸਾਨੂੰ consumption ਤੋਂ ਜ਼ਿਆਦਾ creation ਦੀ ਸੋਚ ਲਿਆਉਣੀ ਪਵੇਗੀ।

Youth Need Practical Support, Not Just Motivation

ਸਿਰਫ਼ ਇਹ ਕਹਿ ਦੇਣਾ ਕਿ “business ਸ਼ੁਰੂ ਕਰੋ” ਕਾਫ਼ੀ ਨਹੀਂ। ਨੌਜਵਾਨਾਂ ਨੂੰ mentorship, skill training, financial awareness, market understanding, digital knowledge ਅਤੇ legal basics ਦੀ ਵੀ ਲੋੜ ਹੁੰਦੀ ਹੈ। Entrepreneurship ਦੀ ਗੱਲ ਕਰਨੀ ਆਸਾਨ ਹੈ, ਪਰ ਉਸਨੂੰ ground ‘ਤੇ possible ਬਣਾਉਣਾ equally important ਹੈ।

ਸਾਨੂੰ schools, colleges, training centres ਅਤੇ community platforms ‘ਤੇ ਇਹ culture develop ਕਰਨਾ ਪਵੇਗਾ ਕਿ ਨੌਜਵਾਨ job interviews ਦੀ ਤਿਆਰੀ ਦੇ ਨਾਲ-ਨਾਲ business thinking ਵੀ ਸਿੱਖਣ। ਉਨ੍ਹਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ market research ਕੀ ਹੁੰਦੀ ਹੈ, customer need ਕਿਵੇਂ ਸਮਝੀ ਜਾਂਦੀ ਹੈ, branding ਕੀ ਹੈ, trust ਕਿਵੇਂ build ਹੁੰਦਾ ਹੈ ਅਤੇ failure ਤੋਂ ਬਾਅਦ ਵਾਪਿਸ ਕਿਵੇਂ ਖੜ੍ਹਾ ਹੁੰਦਾ ਹੈ।

Entrepreneurship Is a Mindset Punjab Needs More Of

ਮੇਰੇ ਲਈ entrepreneurship ਸਿਰਫ਼ company register ਕਰਵਾਉਣ ਦਾ ਨਾਮ ਨਹੀਂ। ਇਹ ਇੱਕ attitude ਹੈ, ਕਿ problem ਦੇਖ ਕੇ complain ਨਹੀਂ ਕਰਨੀ, ਸਗੋਂ solution ਸੋਚਣਾ ਹੈ। Situation ਨੂੰ blame ਨਹੀਂ ਕਰਨਾ, ਉਸ ਵਿੱਚੋਂ ਮੌਕਾ ਲੱਭਣਾ ਹੈ, ਸਿਰਫ਼ ਆਪਣੇ ਲਈ ਨਹੀਂ, ਸਗੋਂ ਬਾਕੀਆਂ ਲਈ ਵੀ ਕੁੱਝ create ਕਰਨਾ ਹੈ। 

ਜੇਕਰ ਪੰਜਾਬ ਦਾ ਨੌਜਵਾਨ ਇਹ ਸੋਚ ਅਪਣਾ ਲਏ, ਤਾਂ ਸਿਰਫ਼ individual success stories ਨਹੀਂ ਬਣਣਗੀਆਂ, ਸਗੋਂ ਇੱਕ stronger ਪੰਜਾਬ build ਹੋਵੇਗਾ, ਜਿੱਥੇ talent migrate ਨਹੀਂ ਕਰੇਗਾ, innovate ਕਰੇਗਾ। ਜਿੱਥੇ opportunities ਦਾ wait ਨਹੀਂ ਹੋਵੇਗਾ, opportunities create ਹੋਣਗੀਆਂ।

Final Thought

ਮੇਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਉਹ ਹਰ quality ਮੌਜੂਦ ਹੈ ਜੋ entrepreneurship ਲਈ ਚਾਹੀਦੀ ਹੈ। ਹਿੰਮਤ, ਮਿਹਨਤ, resilience ਅਤੇ ਵੱਡਾ ਸੋਚਣ ਦੀ ability। ਹੁਣ ਲੋੜ ਇਸ ਗੱਲ ਦੀ ਹੈ ਕਿ ਅਸੀਂ ਉਨ੍ਹਾਂ ਨੂੰ ਸਿਰਫ਼ ਰਾਹ ਨਾ ਦਿਖਾਈਏ, ਸਗੋਂ ਉਨ੍ਹਾਂ ‘ਤੇ ਭਰੋਸਾ ਵੀ ਕਰੀਏ, ਉਨ੍ਹਾਂ ਨੂੰ ਸਹੀ guidance ਵੀ ਦੇਈਏ ਅਤੇ ਉਨ੍ਹਾਂ ਲਈ ਇੱਕ ਅਜਿਹਾ ecosystem ਵੀ ਬਣਾਈਏ ਜਿੱਥੇ ਉਹ ਆਪਣੇ ideas ਨੂੰ reality ਵਿੱਚ ਬਦਲ ਸਕਣ।

ਪੰਜਾਬ ਦਾ future ਸਿਰਫ਼ jobs ਨਾਲ secure ਨਹੀਂ ਹੋਵੇਗਾ। ਪੰਜਾਬ ਦਾ future ਉਸ ਵੇਲੇ ਮਜ਼ਬੂਤ ਹੋਵੇਗਾ ਜਦੋਂ ਸਾਡੇ ਨੌਜਵਾਨ job ਲੱਭਣ ਵਾਲੇ ਨਹੀਂ, ਸਗੋਂ opportunities create ਕਰਨ ਵਾਲੇ ਬਣਣਗੇ।

Categories
Business

Listening Is Not a Soft Skill, It’s a Business Strategy

ਅੱਜ ਦੇ business world ਵਿੱਚ ਹਰ ਕੋਈ strategy, marketing, branding ਅਤੇ growth ਦੀ ਗੱਲ ਕਰਦਾ ਹੈ। ਹਰ ਕੋਈ ਇਹ ਸੋਚਦਾ ਹੈ ਕਿ business ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ, customers ਤੱਕ ਕਿਵੇਂ ਪਹੁੰਚਣਾ ਹੈ ਅਤੇ competition ਤੋਂ ਅੱਗੇ ਕਿਵੇਂ ਰਹਿਣਾ ਹੈ। ਪਰ ਮੇਰੇ Experience ਅਨੁਸਾਰ business ਦੀ ਇੱਕ ਬਹੁਤ ਵੱਡੀ strength ਉਹ ਹੈ ਜਿਸ ਬਾਰੇ ਘੱਟ ਗੱਲ ਹੁੰਦੀ ਹੈ ਅਤੇ ਉਹ ਹੈ listening.

ਅਸੀਂ ਅਕਸਰ business ਨੂੰ numbers, sales, targets ਅਤੇ expansion ਨਾਲ ਜੋੜ ਕੇ ਵੇਖਦੇ ਹਾਂ। ਇਹ ਸਭ ਜ਼ਰੂਰੀ ਹੈ, ਪਰ ਇਨ੍ਹਾਂ ਦੇ ਪਿੱਛੇ ਇੱਕ ਹੋਰ fundamental thing ਕੰਮ ਕਰਦੀ ਹੈ ਜੋ ਹੈ, ਲੋਕਾਂ ਨੂੰ,  market ਨੂੰ ਅਤੇ ground reality ਨੂੰ ਧਿਆਨ ਨਾਲ ਸੁਣਨਾ। ਕਈ ਵਾਰ business ਵਿੱਚ ਸਭ ਤੋਂ ਵੱਡਾ ਫ਼ਰਕ ਉਹ idea ਨਹੀਂ ਪਾਂਦਾ ਜੋ ਤੁਸੀਂ boardroom ਵਿੱਚ ਸੋਚਦੇ ਹੋ,  ਉਹ insight ਪਾਂਦੀ ਹੈ ਜੋ ਤੁਹਾਨੂੰ ਕਿਸੇ customer, employee ਜਾਂ ਆਮ ਇਨਸਾਨ ਦੀ ਗੱਲ ਸੁਣ ਕੇ ਮਿਲਦੀ ਹੈ।

The Best Business Ideas Often Come From Listening

ਬਹੁਤ ਸਾਰੇ ਲੋਕ business ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚਦੇ ਹਨ ਕਿ “ਮੈਂ ਕੀ ਵੇਚਾਂ?” ਪਰ ਮੇਰੇ ਖਿਆਲ ਵਿੱਚ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ “ਲੋਕਾਂ ਨੂੰ ਅਸਲ ਵਿੱਚ ਚਾਹੀਦਾ ਕੀ ਹੈ?”

ਇਸ ਸਵਾਲ ਦਾ ਜਵਾਬ Google search, reports ਜਾਂ assumptions ਨਾਲ ਪੂਰਾ ਨਹੀਂ ਮਿਲਦਾ। ਇਹ ਜਵਾਬ ਮਿਲਦਾ ਹੈ ਲੋਕਾਂ ਨੂੰ ਸੁਣ ਕੇ। 

ਜਦੋਂ ਤੁਸੀਂ market ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋ, ਉਨ੍ਹਾਂ ਦੀ frustration ਸਮਝਦੇ ਹੋ, ਉਨ੍ਹਾਂ ਦੀ need ਨੂੰ feel ਕਰਦੇ ਹੋ, ਉਦੋਂ ਹੀ business opportunity

ਬਣਦੀ ਹੈ। ਕਈ successful businesses ਕਿਸੇ “great plan” ਨਾਲ ਨਹੀਂ, ਸਗੋਂ ਕਿਸੇ “real problem” ਨੂੰ ਸੁਣਨ ਨਾਲ ਬਣੇ ਹਨ।

ਇੱਕ ਦੁਕਾਨਦਾਰ ਜੇ customers ਦੀਆਂ ਛੋਟੀਆਂ-ਛੋਟੀਆਂ complaints ਸੁਣੇ, ਇੱਕ entrepreneur ਜੇ market ਦੀ pain point ਸਮਝੇ ਜਾਂ ਫ਼ਿਰ ਇੱਕ service provider ਜੇ ਲੋਕਾਂ ਦੀ expectation ਨੂੰ ਧਿਆਨ ਨਾਲ ਸਮਝੇ ਤਾਂ ਉਹ ਦੂਜਿਆਂ ਨਾਲੋਂ ਕਾਫ਼ੀ ਅੱਗੇ ਨਿਕਲ ਸਕਦਾ ਹੈ, ਕਿਉਂਕਿ business ਸਿਰਫ਼ product ਵੇਚਣ ਦਾ ਨਾਮ ਨਹੀਂ, business ਲੋਕਾਂ ਦੀ ਲੋੜ ਨੂੰ ਸਮਝ ਕੇ solution ਦੇਣ ਦਾ ਨਾਮ ਹੈ।

If You Don’t Listen to the Market, the Market Stops Listening to You

Business ਵਿੱਚ ਇੱਕ ਬਹੁਤ ਵੱਡੀ ਗਲਤੀ ਇਹ ਹੁੰਦੀ ਹੈ ਕਿ ਜਿਵੇਂ ਹੀ ਥੋੜ੍ਹੀ success ਮਿਲਦੀ ਹੈ, ਅਸੀਂ ਮੰਨ ਲੈਂਦੇ ਹਾਂ ਕਿ ਸਾਨੂੰ ਸਭ ਕੁਝ ਪਤਾ ਹੈ। ਫਿਰ ਅਸੀਂ ਬੋਲਣਾ ਜ਼ਿਆਦਾ ਅਤੇ ਸੁਣਣਾ ਘੱਟ ਕਰ ਦਿੰਦੇ ਹਾਂ।

ਪਰ market ਬਹੁਤ ਤੇਜ਼ੀ ਨਾਲ ਬਦਲਦੀ ਹੈ। Customer behaviour ਬਦਲਦਾ ਹੈ, buying pattern ਬਦਲਦਾ ਹੈ, expectations ਬਦਲਦੀਆਂ ਹਨ। ਜੇਕਰ business owner ਸੁਣਨਾ ਬੰਦ ਕਰ ਦੇਵੇ, ਤਾਂ business ਵੀ ਹੌਲੀ-ਹੌਲੀ outdated ਹੋਣਾ ਸ਼ੁਰੂ ਹੋ ਜਾਂਦਾ ਹੈ।

ਮੇਰਾ ਮੰਨਣਾ ਹੈ ਕਿ market signals ਹਮੇਸ਼ਾ ਆਉਂਦੇ ਰਹਿੰਦੇ ਹਨ, ਕਈ ਵਾਰ customer feedback ਦੇ ਰੂਪ ਵਿੱਚ, ਕਈ ਵਾਰ sales pattern ਦੇ ਰੂਪ ਵਿੱਚ, ਕਈ ਵਾਰ complaints ਦੇ ਰੂਪ ਵਿੱਚ ਅਤੇ ਕਈ ਵਾਰ silence ਦੇ ਰੂਪ ਵਿੱਚ ਵੀ। ਸਵਾਲ ਇਹ ਨਹੀਂ ਕਿ market ਕੁਝ ਕਹਿ ਰਹੀ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਅਸੀਂ ਸੁਣ ਰਹੇ ਹਾਂ ਜਾਂ ਨਹੀਂ।

Good Listening Helps You Build Better Teams

Business ਸਿਰਫ਼ product ਜਾਂ office space ਨਾਲ ਨਹੀਂ ਬਣਦਾ, business ਲੋਕਾਂ ਨਾਲ ਬਣਦਾ ਹੈ। ਇੱਕ ਮਜ਼ਬੂਤ team ਕਿਸੇ ਵੀ business ਦੀ ਸਭ ਤੋਂ ਵੱਡੀ capital ਹੁੰਦੀ ਹੈ। ਪਰ strong team ਬਣਾਉਣ ਲਈ ਸਿਰਫ਼ orders ਦੇਣਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਲੋਕਾਂ ਨੂੰ ਇਹ feel ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਗੱਲ ਦੀ value ਹੈ।

ਜਦੋਂ ਇੱਕ leader ਆਪਣੀ team ਨੂੰ ਸੁਣਦਾ ਹੈ, ਤਾਂ team sirf ਕੰਮ ਨਹੀਂ ਕਰਦੀ, ਸਗੋਂ ownership ਲੈਣੀ ਸ਼ੁਰੂ ਕਰਦੀ ਹੈ। Employees ground level ਦੀਆਂ ਉਹ realities ਦੱਸਦੇ ਹਨ ਜੋ ਕਈ ਵਾਰ owner ਜਾਂ management ਤੱਕ ਨਹੀਂ ਪਹੁੰਚਦੀਆਂ, Sales team customer behaviour ਬਾਰੇ ਦੱਸਦੀ ਹੈ, operations team system ਦੀਆਂ ਕਮਜ਼ੋਰੀਆਂ ਦੱਸਦੀ ਹੈ, field staff practical challenges ਦੱਸਦਾ ਹੈ।  ਜੇਕਰ ਤੁਸੀਂ ਇਹ ਸਭ ਧਿਆਨ ਨਾਲ ਸੁਣ ਲਓ, ਤਾਂ business ਦੇ ਅੱਧੇ solutions ਤੁਹਾਡੇ ਆਪਣੇ ਲੋਕਾਂ ਕੋਲੋਂ ਹੀ ਮਿਲ ਜਾਂਦੇ ਹਨ।

ਮੇਰੇ ਲਈ leadership ਦਾ ਮਤਲਬ ਸਿਰਫ਼ direction ਦੇਣਾ ਨਹੀਂ, ਬਲਕਿ ਅਜਿਹਾ environment ਬਣਾਉਣਾ ਵੀ ਹੈ ਜਿੱਥੇ ਲੋਕ ਖੁੱਲ੍ਹ ਕੇ ਗੱਲ ਕਰ ਸਕਣ. ਜਦੋਂ team ਨੂੰ ਇਹ ਯਕੀਨ ਹੋ ਜਾਵੇ ਕਿ ਉਨ੍ਹਾਂ ਦੀ ਗੱਲ ਸਿਰਫ਼ ਸੁਣੀ ਨਹੀਂ ਜਾਵੇਗੀ, ਸਮਝੀ ਵੀ ਜਾਵੇਗੀ, ਤਾਂ trust ਬਣਦਾ ਹੈ, loyalty ਬਣਦੀ ਹੈ ਅਤੇ performance ਵੀ naturally improve ਹੁੰਦੀ ਹੈ।

Listening Saves You From Expensive Mistakes

Business ਵਿੱਚ ਹਰ ਗਲਤੀ ਦੀ ਇੱਕ cost ਹੁੰਦੀ ਹੈ, ਕਈ ਵਾਰ ਪੈਸਾ, ਕਈ ਵਾਰ time ਅਤੇ ਕਈ ਵਾਰ reputation. ਕਈ mistakes ਇਸ ਕਰਕੇ ਨਹੀਂ ਹੁੰਦੀਆਂ ਕਿ ਸਾਡੇ ਕੋਲ talent ਨਹੀਂ ਸੀ, ਉਹ ਇਸ ਕਰਕੇ ਹੁੰਦੀਆਂ ਹਨ ਕਿ ਅਸੀਂ timely feedback ਨੂੰ ignore ਕਰ ਦਿੱਤਾ।

ਬਹੁਤ ਵਾਰ customer ਪਹਿਲਾਂ ਹੀ signal ਦੇ ਰਿਹਾ ਹੁੰਦਾ ਹੈ ਕਿ product ਵਿੱਚ issue ਹੈ, ਬਹੁਤ ਵਾਰ employee ਵੀ ਪਹਿਲਾਂ ਹੀ ਦੱਸ ਰਿਹਾ ਹੁੰਦਾ ਹੈ ਕਿ process ਕੰਮ ਨਹੀਂ ਕਰ ਰਹੀ, ਕਈ ਵਾਰ market ਪਹਿਲਾਂ ਹੀ warning ਦੇ ਰਹੀ ਹੁੰਦੀ ਹੈ ਕਿ demand shift ਹੋ ਰਹੀ ਹੈ, ਪਰ ਜਦੋਂ leadership ਸਿਰਫ਼ ਆਪਣੀ planning ਵਿੱਚ busy ਰਹਿੰਦੀ ਹੈ ਅਤੇ ground ਦੀ ਆਵਾਜ਼ ਨਹੀਂ ਸੁਣਦੀ, ਤਾਂ ਛੋਟਾ issue ਵੱਡੀ problem ਬਣ ਜਾਂਦਾ ਹੈ।

ਇਸ ਲਈ ਮੈਂ ਹਮੇਸ਼ਾ ਮੰਨਿਆ ਹੈ ਕਿ feedback ਇੱਕ complaint ਨਹੀਂ, ਇੱਕ free business consultancy ਹੈ। ਜਿਹੜਾ business feedback ਤੋਂ ਭੱਜਦਾ ਹੈ, ਉਹ growth ਤੋਂ ਵੀ ਦੂਰ ਹੋ ਜਾਂਦਾ ਹੈ. ਜਿਹੜਾ feedback ਨੂੰ seriously ਲੈਂਦਾ ਹੈ, ਉਹ ਆਪਣੀਆਂ ਕਮਜ਼ੋਰੀਆਂ ਨੂੰ time ‘ਤੇ ਪਹਿਚਾਣ ਕੇ better decisions ਲੈ ਸਕਦਾ ਹੈ।

Listening Is a Competitive Advantage

ਅੱਜ competition ਸਿਰਫ਼ price ਵਿੱਚ ਨਹੀਂ, experience ਵਿੱਚ ਵੀ ਹੈ। ਲੋਕ product ਦੇ ਨਾਲ behaviour ਵੀ ਖਰੀਦਦੇ ਹਨ, service ਦੇ ਨਾਲ trust ਵੀ ਖਰੀਦਦੇ ਹਨ। ਜੇਕਰ ਕੋਈ business customer ਦੀ ਗੱਲ ਸੁਣਦਾ ਹੈ, ਉਸਦੀ need ਨੂੰ ਸਮਝਦਾ ਹੈ ਅਤੇ genuinely respond ਕਰਦਾ ਹੈ, ਤਾਂ ਉਹ business ਸਿਰਫ਼ transaction ਨਹੀਂ ਕਰਦਾ ਸਗੋਂ relationship ਵੀ ਬਣਾਉਂਦਾ ਹੈ।

ਬਹੁਤ ਵਾਰ customers perfect product ਦੀ ਉਮੀਦ ਨਹੀਂ ਕਰਦੇ, ਉਹ ਇਹ ਉਮੀਦ ਕਰਦੇ ਹਨ ਕਿ ਕੋਈ ਉਨ੍ਹਾਂ ਨੂੰ seriously ਲਵੇ।  ਜਦੋਂ business ਇਹ ਕਰ ਲੈਂਦਾ ਹੈ, ਤਾਂ customer retention ਵੀ ਵਧਦੀ ਹੈ, word of mouth ਵੀ strong ਹੁੰਦੀ ਹੈ ਅਤੇ brand ਦੀ credibility ਵੀ ਬਣਦੀ ਹੈ।

ਮੇਰੇ ਲਈ listening ਇੱਕ soft skill ਨਹੀਂ, ਇਹ competitive edge ਹੈ. ਇਹ ਤੁਹਾਨੂੰ market ਦੇ ਨੇੜੇ ਰੱਖਦੀ ਹੈ, ਲੋਕਾਂ ਦੇ ਨੇੜੇ ਰੱਖਦੀ ਹੈ ਅਤੇ reality ਦੇ ਨੇੜੇ ਰੱਖਦੀ ਹੈ, ਅਤੇ business ਵਿੱਚ reality ਤੋਂ ਵੱਡਾ teacher ਕੋਈ ਨਹੀਂ ਹੁੰਦਾ।

Young Entrepreneurs Need This Skill Early

ਅੱਜ ਬਹੁਤ ਸਾਰੇ ਨੌਜਵਾਨ business, startup, freelancing ਅਤੇ digital ventures ਵੱਲ ਆ ਰਹੇ ਹਨ। ਇਹ ਬਹੁਤ ਚੰਗੀ ਗੱਲ ਹੈ। Energy ਹੈ, ideas ਹਨ, ambition ਹੈ, ਪਰ ਮੇਰੀ ਨੌਜਵਾਨਾਂ ਨੂੰ ਇੱਕ ਸਲਾਹ ਹੈ ਕਿ ਹਰ idea launch ਕਰਨ ਤੋਂ ਪਹਿਲਾਂ ਲੋਕਾਂ ਨੂੰ ਸੁਣੋ, ਹਰ setback ਤੋਂ ਬਾਅਦ market ਨੂੰ ਸੁਣੋ ਅਤੇ ਹਰ growth stage ‘ਤੇ ਆਪਣੀ team ਨੂੰ ਸੁਣੋ। 

ਹਰ ਵਾਰ ਜਵਾਬ ਤੁਹਾਡੇ ਕੋਲ ਨਹੀਂ ਹੋਵੇਗਾ, ਅਤੇ ਇਹ ਕੋਈ ਕਮਜ਼ੋਰੀ ਨਹੀਂ, ਅਸਲ maturity ਇਹ ਹੈ ਕਿ ਤੁਸੀਂ ਇਹ ਜਾਣੋ ਕਿ ਸਹੀ ਜਵਾਬ ਕਿੱਥੋਂ ਮਿਲ ਸਕਦਾ ਹੈ। ਕਈ ਵਾਰ ਉਹ ਜਵਾਬ ਕਿਸੇ mentor ਕੋਲ ਹੁੰਦਾ ਹੈ, ਕਈ ਵਾਰ ਕਿਸੇ customer ਕੋਲ, ਕਈ ਵਾਰ ਕਿਸੇ employee ਕੋਲ ਅਤੇ ਕਈ ਵਾਰ ਕਿਸੇ ਆਮ ਇਨਸਾਨ ਦੇ ਇੱਕ ਸਹੀ observation ਵਿੱਚ।

Final Thought

Business ਵਿੱਚ bold ideas ਦੀ ਲੋੜ ਹੁੰਦੀ ਹੈ, hard work ਦੀ ਲੋੜ ਹੁੰਦੀ ਹੈ, discipline ਦੀ ਲੋੜ ਹੁੰਦੀ ਹੈ, ਪਰ ਇਨ੍ਹਾਂ ਸਭ ਦੇ ਨਾਲ ਇੱਕ ਹੋਰ quality ਚਾਹੀਦੀ ਹੈ, ਉਹ ਹੈ listening.

ਜੋ entrepreneur ਸੁਣਨਾ ਸਿੱਖ ਲੈਂਦਾ ਹੈ, ਉਹ market ਨੂੰ better ਸਮਝਦਾ ਹੈ। ਜੋ leader ਸੁਣਨਾ ਸਿੱਖ ਲੈਂਦਾ ਹੈ, ਉਹ stronger teams ਬਣਾਉਂਦਾ ਹੈ. ਜੋ business ਲੋਕਾਂ ਦੀ ਆਵਾਜ਼ ਨੂੰ value ਦਿੰਦਾ ਹੈ, ਉਹ ਲੰਮੇ ਸਮੇਂ ਤੱਕ relevant ਰਹਿੰਦਾ ਹੈ।

ਮੇਰੇ ਅਨੁਸਾਰ business ਵਿੱਚ ਹਰ ਵੱਡੀ growth ਦੀ ਸ਼ੁਰੂਆਤ ਇੱਕ ਵੱਡੀ speech ਨਾਲ ਨਹੀਂ, ਬਲਕਿ ਇੱਕ genuine conversation ਨਾਲ ਹੋ ਸਕਦੀ ਹੈ, ਜਿੱਥੇ ਤੁਸੀਂ ਸਿਰਫ਼ ਬੋਲਦੇ ਨਹੀਂ, ਧਿਆਨ ਨਾਲ ਸੁਣਦੇ ਵੀ ਹੋ।

Categories
Business

Trust Is the Real Currency of Public Life

ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਜਾਣਕਾਰੀ ਦੀ ਕੋਈ ਕਮੀ ਨਹੀਂ ਹੈ। Social media, news platforms ਅਤੇ digital communication ਨੇ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ। ਪਰ ਮੇਰੇ ਲਈ ਇੱਕ ਚੀਜ਼ ਅੱਜ ਵੀ ਸਭ ਤੋਂ ਕੀਮਤੀ ਹੈ Trust.

ਮੇਰਾ ਮੰਨਣਾ ਹੈ ਕਿ ਕਿਸੇ ਵੀ ਸਮਾਜ, ਸੰਸਥਾ ਜਾਂ ਰਿਸ਼ਤੇ ਦੀ ਮਜ਼ਬੂਤੀ ਭਰੋਸੇ ‘ਤੇ ਟਿਕੀ ਹੁੰਦੀ ਹੈ। ਇੱਕ ਵਾਰ ਭਰੋਸਾ ਟੁੱਟ ਜਾਵੇ ਤਾਂ ਉਸਨੂੰ ਦੁਬਾਰਾ ਬਣਾਉਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ।

Why Trust Matters More Than Ever

ਅੱਜ ਲੋਕ ਵੱਡੇ-ਵੱਡੇ ਦਾਅਵਿਆਂ ਨਾਲੋਂ ਵੱਧ ਅਮਲ ਨੂੰ ਦੇਖਦੇ ਹਨ। ਉਹ ਇਹ ਵੇਖਣਾ ਚਾਹੁੰਦੇ ਹਨ ਕਿ ਕੋਈ ਵਿਅਕਤੀ ਜੋ ਕਹਿੰਦਾ ਹੈ, ਕੀ ਉਹ ਉਸਨੂੰ ਨਿਭਾਉਂਦਾ ਵੀ ਹੈ ਜਾਂ ਨਹੀਂ।

ਮੇਰੇ experience ਅਨੁਸਾਰ, ਭਰੋਸਾ ਇੱਕ ਦਿਨ ਵਿੱਚ ਨਹੀਂ ਬਣਦਾ। ਇਹ ਛੋਟੀਆਂ-ਛੋਟੀਆਂ ਗੱਲਾਂ, ਇਮਾਨਦਾਰ ਫ਼ੈਸਲਿਆਂ ਅਤੇ ਲਗਾਤਾਰ ਇਕਸਾਰ ਵਿਵਹਾਰ ਨਾਲ ਬਣਦਾ ਹੈ।

Trust Is Earned, Not Demanded

ਕਈ ਵਾਰ ਲੋਕ ਸਤਿਕਾਰ ਅਤੇ ਭਰੋਸਾ ਹਾਸਿਲ ਕਰਨਾ ਚਾਹੁੰਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਇਹ ਚੀਜ਼ਾਂ ਮੰਗੀਆਂ ਨਹੀਂ ਜਾਂਦੀਆਂ, ਕਮਾਈਆਂ ਜਾਂਦੀਆਂ ਹਨ।

ਮੇਰਾ ਮੰਨਣਾ ਹੈ ਕਿ ਜਦੋਂ ਲੋਕ ਤੁਹਾਡੇ ਸ਼ਬਦਾਂ ਅਤੇ ਤੁਹਾਡੇ ਕੰਮਾਂ ਵਿੱਚ ਇਕਸਾਰਤਾ ਦੇਖਦੇ ਹਨ, ਤਾਂ ਭਰੋਸਾ ਆਪਣੇ ਆਪ ਪੈਦਾ ਹੁੰਦਾ ਹੈ।

Public Life and Responsibility

ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਭਰੋਸੇ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਲੋਕ ਸਿਰਫ਼ ਤੁਹਾਡੇ ਫ਼ੈਸਲੇ ਨਹੀਂ ਦੇਖਦੇ, ਸਗੋਂ ਇਹ ਵੀ ਦੇਖਦੇ ਹਨ ਕਿ ਤੁਸੀਂ ਉਨ੍ਹਾਂ ਫ਼ੈਸਲਿਆਂ ਦੇ ਪਿੱਛੇ ਕਿੰਨੀ ਨੀਅਤ ਅਤੇ ਜ਼ਿੰਮੇਵਾਰੀ ਰੱਖਦੇ ਹੋ।

ਮੇਰੇ ਲਈ ਜਨਤਕ ਜੀਵਨ ਦਾ ਅਰਥ ਸਿਰਫ਼ ਲੋਕਾਂ ਨਾਲ ਜੁੜਨਾ ਨਹੀਂ, ਸਗੋਂ ਉਨ੍ਹਾਂ ਦੇ ਭਰੋਸੇ ਦੀ ਕਦਰ ਕਰਨਾ ਵੀ ਹੈ।

The Value of Consistency

ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਹੈ ਕਿ ਲੋਕ ਸੰਪੂਰਨਤਾ (perfection) ਦੀ ਉਮੀਦ ਨਹੀਂ ਕਰਦੇ, ਪਰ ਉਹ consistency ਦੀ ਉਮੀਦ ਜ਼ਰੂਰ ਕਰਦੇ ਹਨ।

ਜਦੋਂ ਇੱਕ ਵਿਅਕਤੀ ਹਰ ਹਾਲਤ ਵਿੱਚ ਆਪਣੇ ਮੁੱਲਾਂ ਅਤੇ ਸਿਧਾਂਤਾਂ ‘ਤੇ ਕਾਇਮ ਰਹਿੰਦਾ ਹੈ, ਤਾਂ ਉਸਦੀ ਗੱਲ ਵਿੱਚ ਇੱਕ ਵੱਖਰਾ ਵਿਸ਼ਵਾਸ ਆ ਜਾਂਦਾ ਹੈ। 

Final Thoughts

ਮੇਰੇ ਲਈ Trust ਕਿਸੇ ਵੀ ਉਪਲਬਧੀ ਨਾਲੋਂ ਵੱਡੀ ਪੂੰਜੀ ਹੈ। ਇਸਨੂੰ ਬਣਾਉਣ ਵਿੱਚ ਸਾਲ ਲੱਗ ਸਕਦੇ ਹਨ, ਪਰ ਗੁਆਉਣ ਵਿੱਚ ਕੁਝ ਪਲ ਹੀ ਕਾਫ਼ੀ ਹੁੰਦੇ ਹਨ।

ਇਸ ਲਈ ਮੇਰਾ ਵਿਸ਼ਵਾਸ ਹੈ ਕਿ ਜੇ ਅਸੀਂ ਆਪਣੇ ਸ਼ਬਦਾਂ, ਆਪਣੇ ਕੰਮਾਂ ਅਤੇ ਆਪਣੇ ਵਿਵਹਾਰ ਵਿੱਚ ਸੱਚਾਈ ਬਣਾਈ ਰੱਖੀਏ, ਤਾਂ ਭਰੋਸਾ ਆਪਣੇ ਆਪ ਸਾਡੇ ਨਾਲ ਜੁੜਦਾ ਚਲਾ ਜਾਂਦਾ ਹੈ ਅਤੇ ਇਹੀ ਭਰੋਸਾ ਕਿਸੇ ਵੀ ਵਿਅਕਤੀ ਦੀ ਸਭ ਤੋਂ ਵੱਡੀ ਪਹਿਚਾਣ ਬਣਦਾ ਹੈ।

Categories
Business

Leadership Beyond Success: Creating Impact and Empowering People

ਅੱਜ ਦੇ ਸਮੇਂ ਵਿੱਚ leadership ਦੀ ਪਰਿਭਾਸ਼ਾ ਪਹਿਲਾਂ ਨਾਲੋਂ ਕਾਫ਼ੀ ਬਦਲ ਚੁੱਕੀ ਹੈ। ਮੇਰੇ ਲਈ leadership ਦਾ ਮਤਲਬ ਸਿਰਫ਼ ਇੱਕ position, ਇੱਕ business ਜਾਂ ਲੋਕਾਂ ਦੀ ਅਗਵਾਈ ਕਰਨਾ ਨਹੀਂ ਹੈ। ਅਸਲ leadership ਲੋਕਾਂ ਨੂੰ inspire ਕਰਨ, ਉਹਨਾਂ ਨੂੰ growth ਦੀ direction ਦੇਣ ਅਤੇ ਉਹਨਾਂ ਦੇ ਅੰਦਰ confidence ਪੈਦਾ ਕਰਨ ਨਾਲ ਜੁੜੀ ਹੋਈ ਹੈ।

ਮੈਂ ਹਮੇਸ਼ਾ ਇਹ ਮੰਨਿਆ ਹੈ ਕਿ ਇੱਕ leader ਦੀ ਸਫਲਤਾ ਸਿਰਫ਼ ਉਸ ਦੀਆਂ ਆਪਣੀਆਂ achievements ਨਾਲ ਨਹੀਂ ਮਾਪੀ ਜਾ ਸਕਦੀ। ਅਸਲ leadership ਇਸ ਗੱਲ ਵਿੱਚ ਨਜ਼ਰ ਆਉਂਦੀ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਉੱਤੇ ਕਿੰਨਾ positive impact ਪਾਉਂਦੇ ਹੋ।

Leadership Is About Creating Impact

ਅੱਜ social media ਦੇ ਦੌਰ ਵਿੱਚ ਲੋਕਾਂ ਦਾ ਧਿਆਨ ਖਿੱਚਣਾ ਬਹੁਤ ਆਸਾਨ ਹੋ ਗਿਆ ਹੈ। ਪਰ ਮੇਰੇ ਵਿਚਾਰ ਵਿੱਚ leadership ਦਾ ਮਕਸਦ ਸਿਰਫ਼ attention ਲੈਣਾ ਨਹੀਂ, ਸਗੋਂ meaningful impact create ਕਰਨਾ ਹੈ।

ਮੈਂ ਹਮੇਸ਼ਾ Skill Development, Entrepreneurship, Digital Growth, Self-Discipline ਅਤੇ Long-Term Vision ਵਰਗੇ ਵਿਸ਼ਿਆਂ ਨੂੰ ਮਹੱਤਵ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਜਦੋਂ ਲੋਕ ਸਹੀ skills ਅਤੇ ਸਹੀ mindset develop ਕਰਦੇ ਹਨ, ਤਾਂ ਉਹ ਆਪਣੇ ਲਈ ਨਵੇਂ ਮੌਕੇ ਖੁਦ ਬਣਾਉਣ ਦੀ ability ਰੱਖਦੇ ਹਨ।

 Success Should Have a Purpose

ਸਫਲਤਾ ਹਰ ਕੋਈ ਹਾਸਿਲ ਕਰਨਾ ਚਾਹੁੰਦਾ ਹੈ, ਪਰ ਮੇਰੇ ਲਈ success ਦੀ  ਅਸਲੀ Importatnce ਉਦੋਂ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਉਹ ਕਿਸੇ ਵੱਡੇ ਮਕਸਦ ਨਾਲ ਜੁੜੀ ਹੋਵੇ।

Business ਸਿਰਫ਼ profit ਕਮਾਉਣ ਦਾ ਸਾਧਨ ਨਹੀਂ ਹੋਣਾ ਚਾਹੀਦਾ। ਇਹ opportunities create ਕਰਨ, ਲੋਕਾਂ ਨੂੰ ਅੱਗੇ ਵਧਾਉਣ ਅਤੇ ਸਮਾਜ ਵਿੱਚ positive contribution ਪਾਉਣ ਦਾ ਇੱਕ medium ਵੀ ਹੋ ਸਕਦਾ ਹੈ।

ਮੈਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੇਰੀ journey ਸਿਰਫ਼ personal growth ਤੱਕ ਸੀਮਿਤ ਨਾ ਰਹੇ, ਸਗੋਂ ਇਹ ਦੂਜਿਆਂ ਲਈ ਵੀ ਕੁਝ value create ਕਰੇ।

Connecting With the Modern Generation

ਅੱਜ ਦੀ generation ਬਹੁਤ aware ਹੈ। ਉਹ ਸਿਰਫ਼ motivational quotes ਨਹੀਂ, ਸਗੋਂ practical guidance ਚਾਹੁੰਦੀ ਹੈ।

ਮੇਰਾ ਮੰਨਣਾ ਹੈ ਕਿ opportunities ਦੀ ਉਡੀਕ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਆਪਣੇ ਲਈ ਨਵੀਆਂ opportunities create ਕਰਨ ਦੀ ਸੋਚ ਰੱਖੀਏ। ਕਿਉਂਕਿ ਅੱਜ ਦੇ competitive world ਵਿੱਚ ਇਹ mindset ਬਹੁਤ ਜ਼ਰੂਰੀ ਹੈ।

ਨੌਜਵਾਨਾਂ ਨਾਲ ਗੱਲਬਾਤ ਦੌਰਾਨ ਮੈਂ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੰਦਾ ਹਾਂ ਕਿ learning ਕਦੇ ਰੁਕਣੀ ਨਹੀਂ ਚਾਹੀਦੀ। ਜਿੰਨਾ ਜ਼ਿਆਦਾ ਅਸੀਂ ਸਿੱਖਦੇ ਹਾਂ, ਉੰਨਾ ਹੀ ਜ਼ਿਆਦਾ ਅਸੀਂ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਂਦੇ ਹਾਂ।

Building Confidence Through Leadership

ਮੇਰੇ ਅਨੁਸਾਰ leadership ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਲੋਕਾਂ ਵਿੱਚ confidence ਪੈਦਾ ਕਰਨਾ ਹੈ।

ਹਰ ਇਨਸਾਨ ਦੇ ਅੰਦਰ ਸਮਰੱਥਾ ਹੁੰਦੀ ਹੈ, ਪਰ ਕਈ ਵਾਰ ਉਸਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੁੰਦਾ। ਜੇ ਅਸੀਂ ਕਿਸੇ ਨੂੰ ਇਹ ਵਿਸ਼ਵਾਸ ਦਿਵਾ ਸਕੀਏ ਕਿ ਉਹ ਆਪਣੇ ਟੀਚੇ ਹਾਸਿਲ ਕਰ ਸਕਦਾ ਹੈ, ਤਾਂ ਇਹ leadership ਦੀ ਇੱਕ ਵੱਡੀ ਕਾਮਯਾਬੀ ਹੈ।

Consistency, Discipline ਅਤੇ Clear Vision ਉਹ ਤਿੰਨ ਗੁਣ ਹਨ ਜਿਨ੍ਹਾਂ ਨੂੰ ਮੈਂ ਆਪਣੀ journey ਵਿੱਚ ਬਹੁਤ Important ਮੰਨਿਆ ਹੈ।

Preparing for the Future

ਦੁਨੀਆ ਲਗਾਤਾਰ ਬਦਲ ਰਹੀ ਹੈ। ਨਵੀਆਂ technologies, ਨਵੇਂ business models ਅਤੇ ਨਵੇਂ career opportunities ਹਰ ਰੋਜ਼ ਸਾਹਮਣੇ ਆ ਰਹੇ ਹਨ।

ਇਸ ਲਈ ਮੇਰਾ ਮੰਨਣਾ ਹੈ ਕਿ leadership ਦਾ ਕੰਮ ਸਿਰਫ਼ ਅੱਜ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਨਹੀਂ, ਸਗੋਂ ਲੋਕਾਂ ਨੂੰ ਭਵਿੱਖ ਲਈ ਤਿਆਰ ਕਰਨਾ ਵੀ ਹੈ।

Knowledge confidence ਬਣਾਉਂਦੀ ਹੈ, skills independence ਦਿੰਦੀਆਂ ਹਨ ਅਤੇ ਸਹੀ leadership ਲੋਕਾਂ ਨੂੰ ਆਪਣੇ ਟੀਚਿਆਂ ਵੱਲ ਅੱਗੇ ਵੱਧਣ ਦੀ ਤਾਕਤ ਦਿੰਦੀ ਹੈ।

Final Thoughts

ਮੇਰੇ ਲਈ leadership ਇੱਕ continuous journey ਹੈ। ਇਹ ਸਿਰਫ਼ ਨਿੱਜੀ ਸਫਲਤਾ ਬਾਰੇ ਨਹੀਂ, ਸਗੋਂ growth, responsibility ਅਤੇ positive impact ਬਾਰੇ ਹੈ।

ਜੇ ਅਸੀਂ ਆਪਣੇ ਤਜਰਬਿਆਂ, ਆਪਣੀ knowledge ਅਤੇ ਆਪਣੀ success ਨੂੰ ਦੂਜਿਆਂ ਦੀ growth ਨਾਲ ਜੋੜ ਸਕੀਏ, ਤਾਂ leadership ਦਾ ਅਸਲ ਮਕਸਦ ਪੂਰਾ ਹੁੰਦਾ ਹੈ।

ਮੇਰਾ ਵਿਸ਼ਵਾਸ ਹੈ ਕਿ ਅਸਲ leadership ਉਹੀ ਹੈ ਜੋ ਲੋਕਾਂ ਨੂੰ ਸਿਰਫ਼ ਅੱਜ ਲਈ ਨਹੀਂ, ਸਗੋਂ ਇੱਕ ਬਿਹਤਰ ਭਵਿੱਖ ਲਈ ਵੀ ਤਿਆਰ ਕਰੇ।

Categories
Business

Why Skills Matter More Than Degrees in Today’s World

ਅੱਜ ਦੇ ਸਮੇਂ ਵਿੱਚ ਸਿੱਖਿਆ ਦੀ ਮਹੱਤਤਾ ਨੂੰ ਕੋਈ ਵੀ ਨਕਾਰ ਨਹੀਂ ਸਕਦਾ। ਚੰਗੀ Education ਸਾਨੂੰ Knowledge  ਦਿੰਦੀ ਹੈ, ਸੋਚਣ ਦਾ ਢੰਗ ਦਿੰਦੀ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਇੱਕ ਮਜ਼ਬੂਤ ਨੀਂਹ ਤਿਆਰ ਕਰਦੀ ਹੈ। ਪਰ ਮੇਰਾ ਹਮੇਸ਼ਾ ਇਹ ਮੰਨਣਾ ਰਿਹਾ ਹੈ ਕਿ ਸਿਰਫ਼ ਡਿਗਰੀ ਹੀ ਸਫਲਤਾ ਦੀ ਗਾਰੰਟੀ ਨਹੀਂ ਹੁੰਦੀ।

ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅੱਜ companies, organizations ਅਤੇ  industries ਸਿਰਫ਼ ਇਹ ਨਹੀਂ ਦੇਖਦੇ ਕਿ ਕਿਸੇ ਵਿਅਕਤੀ ਨੇ ਕਿੰਨੀਆਂ ਡਿਗਰੀਆਂ ਹਾਸਿਲ ਕੀਤੀਆਂ ਹਨ, ਉਹ ਇਹ ਵੀ ਦੇਖਦੇ ਹਨ ਕਿ ਉਹ ਕੀ ਕਰ ਸਕਦਾ ਹੈ, ਕਿਹੜੀਆਂ problems ਨੂੰ solve ਕਰ ਸਕਦਾ ਹੈ ਅਤੇ ਕਿਹੜੀ Value ਪੈਦਾ ਕਰ ਸਕਦਾ ਹੈ।

ਇਸ ਲਈ ਮੇਰਾ ਵਿਸ਼ਵਾਸ ਹੈ ਕਿ Degree Important ਹੈ, ਪਰ ਉਸ ਤੋਂ ਵੀ ਵੱਧ important ਹਨ ਉਹ ਹੁਨਰ ਜੋ ਕਿਸੇ ਵਿਅਕਤੀ ਨੂੰ ਅਸਲ ਜ਼ਿੰਦਗੀ ਵਿੱਚ ਸਫਲ ਬਣਾਉਂਦੇ ਹਨ।

Balance Between Education and Skills

ਮੈਂ ਕਦੇ ਵੀ Education ਅਤੇ Skills ਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਨਹੀਂ ਦੇਖਿਆ। ਮੇਰੇ ਅਨੁਸਾਰ ਇਹ ਦੋਵੇਂ ਇੱਕ-ਦੂਜੇ ਦੇ ਪੂਰਕ (complementary)ਹਨ।

ਸਿੱਖਿਆ ਸਾਨੂੰ theoretical knowledge ਦਿੰਦੀ ਹੈ, ਜਦਕਿ Skill ਉਸ knowledge ਨੂੰ ਅਮਲ ਵਿੱਚ ਬਦਲਣ ਦੀ ability ਦਿੰਦੇ ਹਨ।

ਅੱਜ ਦੇ competitive environment ਵਿੱਚ ਸਿਰਫ਼ ਕਿਤਾਬਾਂ ਦਾ ਗਿਆਨ ਕਾਫ਼ੀ ਨਹੀਂ। Communication Skills, Leadership, Problem-Solving Skills, Digital Literacy and Understanding new Technologies ਨੂੰ ਸਮਝਣ ਵਰਗੇ skills ਵਿਅਕਤੀ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।

ਇਹੀ ਕਾਰਨ ਹੈ ਕਿ ਅੱਜ Skill Development ਹਰ ਸਫਲ Career ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ।

Today’s World Values Results

ਮੇਰੇ ਤਜਰਬੇ ਅਨੁਸਾਰ, ਅੱਜ ਦੀ ਦੁਨੀਆ ਸਿਰਫ਼ ਯੋਗਤਾਵਾਂ ਦੇ ਦਾਅਵੇ ਨਹੀਂ ਸੁਣਦੀ, ਸਗੋਂ ਨਤੀਜੇ ਦੇਖਦੀ ਹੈ।

ਜੇਕਰ ਕਿਸੇ ਵਿਅਕਤੀ ਕੋਲ ਇੱਕ ਅਜਿਹਾ ਹੁਨਰ ਹੈ ਜੋ ਕਿਸੇ ਸਮੱਸਿਆ ਦਾ ਹੱਲ ਦੇ ਸਕਦਾ ਹੈ, ਕਿਸੇ Business ਨੂੰ Grow ਕਰ ਸਕਦਾ ਹੈ ਜਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈ, ਤਾਂ ਉਸ ਲਈ ਮੌਕਿਆਂ ਦੀ ਕੋਈ ਕਮੀ ਨਹੀਂ ਰਹਿੰਦੀ।

ਇਸ ਲਈ ਅੱਜ ਅਸੀਂ ਕਈ ਨੌਜਵਾਨਾਂ ਨੂੰ Freelancing, Digital Marketing, Content Creation, Coding, Video Editing ਅਤੇ Online Business ਵਰਗੀਆਂ fields ਵਿੱਚ ਆਪਣੀ ਪਹਿਚਾਣ ਬਣਾਉਂਦੇ ਹੋਏ ਦੇਖਦੇ ਹਾਂ।

ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸਿਰਫ਼ ਇੱਕ ਡਿਗਰੀ ਨਹੀਂ, ਸਗੋਂ ਉਹ ਹੁਨਰ ਹਨ ਜਿਨ੍ਹਾਂ ਨੂੰ ਉਹ ਲਗਾਤਾਰ ਨਿਖਾਰ ਰਹੇ ਹਨ।

An Era of New Opportunities for Youth

ਮੈਂ ਹਮੇਸ਼ਾ ਨੌਜਵਾਨਾਂ ਨਾਲ ਜੁੜਨ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਮੇਰਾ ਮੰਨਣਾ ਹੈ ਕਿ ਕਿਸੇ ਵੀ ਸਮਾਜ ਦਾ ਭਵਿੱਖ ਉਸਦੇ ਨੌਜਵਾਨਾਂ ਵਿੱਚ ਵੱਸਦਾ ਹੈ।

ਅੱਜ ਬਹੁਤ ਸਾਰੇ ਨੌਜਵਾਨ ਆਪਣੇ Career ਨੂੰ ਲੈ ਕੇ ਉਲਝਣ ਵਿੱਚ ਹਨ। ਕਈ ਵਾਰ ਉਹ ਮੌਕਿਆਂ ਦੀ ਉਡੀਕ ਕਰਦੇ ਰਹਿੰਦੇ ਹਨ, ਜਦਕਿ ਅਸਲ ਲੋੜ ਆਪਣੇ ਆਪ ਨੂੰ ਮੌਕਿਆਂ ਲਈ ਤਿਆਰ ਕਰਨ ਦੀ ਹੁੰਦੀ ਹੈ।

ਅੱਜ ਇੰਟਰਨੈੱਟ ਨੇ ਸਿੱਖਣ ਦੇ ਬੇਅੰਤ ਰਸਤੇ ਖੋਲ੍ਹ ਦਿੱਤੇ ਹਨ। ਕੋਈ ਵੀ ਵਿਅਕਤੀ ਆਪਣੇ ਘਰ ਬੈਠੇ ਨਵੇਂ ਹੁਨਰ ਸਿੱਖ ਸਕਦਾ ਹੈ, ਆਪਣੀ ਜਾਣਕਾਰੀ ਵਧਾ ਸਕਦਾ ਹੈ ਅਤੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।

ਮੇਰਾ ਵਿਸ਼ਵਾਸ ਹੈ ਕਿ ਜੋ ਲੋਕ ਸਿੱਖਣਾ ਨਹੀਂ ਛੱਡਦੇ, ਉਹੀ ਲੋਕ ਬਦਲਦੇ ਸਮੇਂ ਵਿੱਚ ਸਭ ਤੋਂ ਅੱਗੇ ਨਜ਼ਰ ਆਉਂਦੇ ਹਨ।

Skills Build More Than Income

ਹਰ ਵਿਅਕਤੀ ਦੇ ਅੰਦਰ ਕੋਈ ਨਾ ਕੋਈ ਵਿਲੱਖਣ ਯੋਗਤਾ ਹੁੰਦੀ ਹੈ। ਪਰ ਉਸ ਯੋਗਤਾ ਨੂੰ ਇੱਕ ਅਸਲੀ ਹੁਨਰ ਵਿੱਚ ਬਦਲਣਾ ਹੀ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ।

ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਸਮਾਂ ਦਿੰਦਾ ਹੈ, ਲਗਾਤਾਰ ਸਿੱਖਦਾ ਹੈ ਅਤੇ ਅਨੁਸ਼ਾਸਨ ਨਾਲ ਆਪਣੇ ਟੀਚਿਆਂ ਵੱਲ ਵਧਦਾ ਹੈ, ਤਾਂ ਉਹ ਸਿਰਫ਼ ਆਮਦਨ ਹੀ ਨਹੀਂ ਬਣਾਉਂਦਾ, ਸਗੋਂ ਆਪਣੀ ਇੱਕ ਵੱਖਰੀ ਪਹਿਚਾਣ ਵੀ ਬਣਾਉਂਦਾ ਹੈ।

ਮੇਰੇ ਅਨੁਸਾਰ, ਅੱਜ ਸਭ ਤੋਂ ਵੱਧ ਸਤਿਕਾਰ ਉਹਨਾਂ ਲੋਕਾਂ ਨੂੰ ਮਿਲਦਾ ਹੈ ਜੋ ਕੁਝ ਨਵਾਂ ਪੈਦਾ ਕਰ ਸਕਦੇ ਹਨ, Value Add ਕਰ ਸਕਦੇ ਹਨ ਅਤੇ ਸਮਾਜ ਲਈ positive contribution ਦੇ ਸਕਦੇ ਹਨ।

The New Formula for Success

ਇੱਕ ਸਮਾਂ ਸੀ ਜਦੋਂ ਸਫਲਤਾ ਨੂੰ ਸਿਰਫ਼ ਡਿਗਰੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਪਰ ਅੱਜ ਦਾ ਸਮਾਂ ਸਾਨੂੰ ਇੱਕ ਨਵਾਂ ਸਬਕ ਸਿਖਾ ਰਿਹਾ ਹੈ।

ਸਫਲਤਾ ਸਿਰਫ਼ ਸਿੱਖਿਆ ਨਾਲ ਨਹੀਂ, ਸਗੋਂ ਹੁਨਰ, ਅਨੁਸ਼ਾਸਨ, ਲਗਾਤਾਰ ਸਿੱਖਣ ਦੀ ਇੱਛਾ ਅਤੇ ਇੱਕ clear vision ਨਾਲ ਮਿਲਦੀ ਹੈ।

ਮੇਰਾ ਮੰਨਣਾ ਹੈ ਕਿ ਆਉਣ ਵਾਲਾ ਸਮਾਂ ਉਹਨਾਂ ਲੋਕਾਂ ਦਾ ਹੋਵੇਗਾ ਜੋ ਆਪਣੇ ਆਪ ਨੂੰ ਲਗਾਤਾਰ update ਰੱਖਣਗੇ, ਨਵੀਆਂ ਚੀਜ਼ਾਂ ਸਿੱਖਣਗੇ ਅਤੇ ਮੌਕਿਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਮੌਕੇ ਖੁਦ ਬਣਾਉਣਗੇ।

The Way Forward

ਮੇਰੇ ਲਈ ਸਫਲਤਾ ਦਾ ਅਰਥ ਸਿਰਫ਼ ਇੱਕ ਚੰਗੀ ਨੌਕਰੀ ਜਾਂ ਇੱਕ ਵੱਡਾ ਕਾਰੋਬਾਰ ਨਹੀਂ ਹੈ। ਅਸਲ ਸਫਲਤਾ ਆਪਣੇ ਆਪ ਨੂੰ ਇਸ ਤਰ੍ਹਾਂ ਵਿਕਸਿਤ ਕਰਨ ਵਿੱਚ ਹੈ ਕਿ ਅਸੀਂ ਆਪਣੇ ਲਈ ਵੀ ਮੌਕੇ ਬਣਾਈਏ ਅਤੇ ਹੋਰਨਾਂ ਲਈ ਵੀ ਰਸਤੇ ਖੋਲ੍ਹੀਏ।

ਡਿਗਰੀਆਂ ਸਾਨੂੰ ਇੱਕ ਮਜ਼ਬੂਤ ਸ਼ੁਰੂਆਤ ਦਿੰਦੀਆਂ ਹਨ, ਪਰ ਹੁਨਰ ਸਾਨੂੰ ਅੱਗੇ ਲੈ ਕੇ ਜਾਂਦੇ ਹਨ। ਜਦੋਂ ਸਿੱਖਿਆ ਅਤੇ ਹੁਨਰ ਇਕੱਠੇ ਕੰਮ ਕਰਦੇ ਹਨ, ਤਾਂ ਵਿਅਕਤੀ ਨਾ ਸਿਰਫ਼ ਆਪਣੇ ਟੀਚੇ ਹਾਸਿਲ  ਕਰਦਾ ਹੈ, ਸਗੋਂ ਸਮਾਜ ਵਿੱਚ ਵੀ ਇੱਕ positive impact ਛੱਡਦਾ ਹੈ।

ਮੈਂ ਹਮੇਸ਼ਾ ਇਹ ਵਿਸ਼ਵਾਸ ਰੱਖਿਆ ਹੈ ਕਿ ਬਦਲਦੇ ਸਮੇਂ ਵਿੱਚ ਸਿਰਫ਼ ਪੜ੍ਹੇ-ਲਿਖੇ ਹੋਣਾ ਕਾਫ਼ੀ ਨਹੀਂ, ਸਗੋਂ ਹੁਨਰਮੰਦ ਹੋਣਾ ਵੀ ਉੰਨਾ ਹੀ ਜ਼ਰੂਰੀ ਹੈ। ਕਿਉਂਕਿ ਭਵਿੱਖ ਉਹਨਾਂ ਲੋਕਾਂ ਦਾ ਹੁੰਦਾ ਹੈ ਜੋ ਸਿੱਖਦੇ ਰਹਿੰਦੇ ਹਨ, ਆਪਣੇ ਆਪ ਨੂੰ ਬਿਹਤਰ ਬਣਾਉਂਦੇ ਰਹਿੰਦੇ ਹਨ ਅਤੇ ਆਪਣੀ ਯੋਗਤਾ ਨੂੰ ਦੁਨੀਆ ਲਈ Value ਵਿੱਚ ਬਦਲਦੇ ਹਨ।

Categories
Business

Ranjit Pal Singh: A Vision Beyond Business

ਮੇਰੇ ਲਈ Business ਸਿਰਫ਼ ਇੱਕ Profession ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ। ਇੱਕ ਅਜਿਹੀ ਜ਼ਿੰਮੇਵਾਰੀ ਜੋ ਸਿਰਫ਼ ਆਪਣੀ ਸਫਲਤਾ ਤੱਕ ਸੀਮਿਤ ਨਹੀਂ ਹੁੰਦੀ, ਬਲਕਿ ਲੋਕਾਂ ਲਈ ਮੌਕੇ ਪੈਦਾ ਕਰਨ, ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਨਾਲ ਵੀ ਜੁੜੀ ਹੁੰਦੀ ਹੈ।

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਹੇ ਹਨ। ਮੇਰਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਅਸਲੀ ਸਫਲਤਾ ਸਿਰਫ਼ ਆਪਣੇ ਲਈ ਕੁਝ ਹਾਸਿਲ ਕਰਨ ਵਿੱਚ ਨਹੀਂ, ਸਗੋਂ ਆਪਣੇ ਨਾਲ ਹੋਰਨਾਂ ਨੂੰ ਵੀ ਅੱਗੇ ਲੈ ਕੇ ਜਾਣ ਵਿੱਚ ਹੈ।

My thinking as an Entrepreneur

ਹਰ ਸਫਲ Journey ਇੱਕ Vision ਨਾਲ ਸ਼ੁਰੂ ਹੁੰਦੀ ਹੈ। ਮੇਰੇ ਸਫ਼ਰ ਵਿੱਚ ਵੀ ਕਈ ਚੁਣੌਤੀਆਂ, ਸਿੱਖਣ ਦੇ ਮੌਕੇ ਅਤੇ ਤਜਰਬੇ ਰਹੇ ਹਨ। IT ਅਤੇ Business ਦੀ ਦੁਨੀਆ ਵਿੱਚ ਕੰਮ ਕਰਦਿਆਂ ਮੈਂ ਇੱਕ ਗੱਲ ਬਹੁਤ ਸਪੱਸ਼ਟ ਤੌਰ ‘ਤੇ ਸਮਝੀ ਕਿ ਕਿਸੇ ਵੀ Business ਦੀ ਅਸਲੀ ਤਾਕਤ ਸਿਰਫ਼ ਉਸਦੀ Growth ਵਿੱਚ ਨਹੀਂ, ਸਗੋਂ ਉਸ Value ਵਿੱਚ ਹੁੰਦੀ ਹੈ ਜੋ ਉਹ ਲੋਕਾਂ ਦੀ ਜ਼ਿੰਦਗੀ ਵਿੱਚ ਜੋੜਦਾ ਹੈ।

ਮੇਰੇ ਲਈ ਹਰ ਨਵਾਂ ਕਦਮ ਸਿਰਫ਼ ਇੱਕ Business Achievement ਨਹੀਂ, ਬਲਕਿ ਕੁਝ ਅਜਿਹਾ ਬਣਾਉਣ ਦੀ ਕੋਸ਼ਿਸ਼ ਹੈ ਜੋ ਲੋਕਾਂ ਲਈ ਲਾਭਦਾਇਕ ਹੋਵੇ ਅਤੇ ਲੰਬੇ ਸਮੇਂ ਤੱਕ ਪ੍ਰਭਾਵ ਛੱਡੇ।

Reason for connecting with youth

ਮੈਂ ਮੰਨਦਾ ਹਾਂ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦਾ ਭਵਿੱਖ ਉਸਦੇ ਨੌਜਵਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ। ਇਸ ਲਈ ਮੈਂ ਹਮੇਸ਼ਾ Skill Development, Entrepreneurship, Digital Opportunities, Self-Discipline ਅਤੇ Long-Term Vision ਵਰਗੇ ਵਿਸ਼ਿਆਂ ਨੂੰ ਮਹੱਤਵ ਦਿੱਤਾ ਹੈ।

ਅੱਜ ਕਈ ਨੌਜਵਾਨ ਆਪਣੇ Career ਅਤੇ Future ਨੂੰ ਲੈ ਕੇ ਉਲਝਣ ਵਿੱਚ ਹਨ। ਮੇਰਾ ਵਿਸ਼ਵਾਸ ਹੈ ਕਿ ਮੌਕਿਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਅੰਦਰ ਅਜਿਹੀਆਂ Skills ਵਿਕਸਿਤ ਕੀਤੀਆਂ ਜਾਣ ਜੋ ਨਵੇਂ ਮੌਕੇ ਪੈਦਾ ਕਰ ਸਕਣ।

ਵੱਡਾ ਸੋਚਣਾ, ਲਗਾਤਾਰ ਸਿੱਖਣਾ ਅਤੇ ਆਪਣੇ ਉੱਤੇ ਕੰਮ ਕਰਨਾ ਹੀ ਅੱਗੇ ਵਧਣ ਦਾ ਸਭ ਤੋਂ ਪ੍ਰਭਾਵਸ਼ਾਲੀ ਰਸਤਾ ਹੈ।

Social Responsibility with Business

ਮੇਰਾ ਮੰਨਣਾ ਹੈ ਕਿ Leadership ਅਤੇ Success ਉਸ ਵੇਲੇ ਹੋਰ ਅਰਥਪੂਰਨ ਬਣ ਜਾਂਦੇ ਹਨ ਜਦੋਂ ਉਹ ਸਮਾਜ ਦੇ ਕੰਮ ਆਉਣ। ਇਸੇ ਕਰਕੇ ਮੈਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ Business ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਵੇ।

Youth Awareness, Leadership Initiatives ਅਤੇ ਵੱਖ-ਵੱਖ ਸਮਾਜਿਕ ਕਾਰਜਾਂ ਨਾਲ ਜੁੜਨ ਦਾ ਮਕਸਦ ਵੀ ਇਹੀ ਰਿਹਾ ਹੈ ਕਿ ਜਿੱਥੇ ਵੀ ਸੰਭਵ ਹੋਵੇ, ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਯੋਗਦਾਨ ਪਾਇਆ ਜਾਵੇ।

ਮੇਰੇ ਲਈ Leadership ਕਿਸੇ ਅਹੁਦੇ ਦਾ ਨਾਮ ਨਹੀਂ, ਸਗੋਂ ਇੱਕ Responsibility ਹੈ।

Importance of Purpose-Driven Leadership

ਅੱਜ ਦੀ ਪੀੜ੍ਹੀ ਸਿਰਫ਼ ਸਫਲਤਾ ਦੀਆਂ ਕਹਾਣੀਆਂ ਨਹੀਂ ਸੁਣਨਾ ਚਾਹੁੰਦੀ, ਉਹ direction, clarity ਅਤੇ ਅਸਲੀ Value ਦੀ ਭਾਲ ਕਰਦੀ ਹੈ।

ਮੇਰਾ ਮੰਨਣਾ ਹੈ ਕਿ ਇੱਕ ਅਜਿਹਾ ਮਾਡਲ ਬਣਾਇਆ ਜਾ ਸਕਦਾ ਹੈ ਜਿੱਥੇ Business Employment ਪੈਦਾ ਕਰੇ, Knowledge Confidence ਪੈਦਾ ਕਰੇ ਅਤੇ Leadership ਸਮਾਜ ਵਿੱਚ positive change ਲਿਆਵੇ।

ਜਦੋਂ ਇਹ ਤਿੰਨੇ ਤੱਤ ਇਕੱਠੇ ਕੰਮ ਕਰਦੇ ਹਨ, ਤਾਂ ਸਿਰਫ਼ ਵਿਅਕਤੀ ਨਹੀਂ, ਸਾਰਾ ਸਮਾਜ ਅੱਗੇ ਵਧਦਾ ਹੈ।

The Way Forward

ਮੇਰੇ ਲਈ ਇਹ ਸਫ਼ਰ ਸਿਰਫ਼ Business Growth ਤੱਕ ਸੀਮਿਤ ਨਹੀਂ ਹੈ। ਇਹ ਸਿੱਖਣ ਦੀ ਇੱਕ ਲਗਾਤਾਰ ਕੋਸ਼ਿਸ਼ ਹੈ, ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਹੈ ਅਤੇ ਅਜਿਹੇ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਹੈ, ਜੋ ਹੋਰਨਾਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨ।

ਮੈਂ ਹਮੇਸ਼ਾ ਇਹ ਵਿਸ਼ਵਾਸ ਰੱਖਿਆ ਹੈ ਕਿ ਅਸਲੀ Growth ਉਹ ਹੈ ਜੋ ਸਿਰਫ਼ ਆਪਣੇ ਤੱਕ ਸੀਮਿਤ ਨਾ ਰਹੇ, ਸਗੋਂ ਹੋਰਨਾਂ ਦੀ ਜ਼ਿੰਦਗੀ ‘ਤੇ ਵੀ positive impact ਛੱਡੇ।

ਜੇਕਰ  ਅਸੀਂ Vision, Hard Work ਅਤੇ Social Responsibility ਨੂੰ ਇਕੱਠੇ ਲੈ ਕੇ ਚੱਲੀਏ, ਤਾਂ ਸਫਲਤਾ ਸਿਰਫ਼ ਇੱਕ ਮੰਜ਼ਿਲ ਨਹੀਂ ਰਹਿੰਦੀ, ਸਗੋਂ ਇੱਕ ਅਜਿਹਾ ਸਫ਼ਰ ਬਣ ਜਾਂਦੀ ਹੈ ਜੋ ਕਈ ਹੋਰ ਲੋਕਾਂ ਲਈ ਵੀ ਰਸਤੇ ਖੋਲ੍ਹਦਾ ਹੈ।

Categories
Business

Domain Auction Tips | Learn How to Buy & Sell Domain

Business ਚਾਹੇ  Online ਹੋਵੇ  ਜਾਂ Offline, ਪਰ ਹਮੇਸ਼ਾ ਹੀ Businessman ਦੀ ਮਿਹਨਤ ਅਤੇ presence ਮੰਗਦਾ ਹੈ। ਅੱਜ ਕੱਲ Business ਲਈ ਇਹਨਾਂ  ਤੋਂ ਵੀ ਜ਼ਰੂਰੀ ਹੈ Domain.

ਲੋਕ ਆਪਣੇ Business Youtube, Shop,  Club etc ਦਾ name ਰੱਖਣ ਤੋਂ ਪਹਿਲਾਂ ਹੀ check ਕਰਦੇ ਹਨ  ਕਿ Domain name available ਹੈ ਜਾਂ ਨਹੀਂ।  

ਡੋਮੇਨ ਕੀ ਹੁੰਦਾ ਹੈ?:

ਡੋਮੇਨ ਵੈੱਬਸਾਈਟ ਦਾ ਨਾਮ ਹੁੰਦਾ ਹੈ। ਜਿਵੇਂ ਕਿ Google.com, Facebook.com, ਜਾਂ Instagram.com.

ਜੇ ਕੋਈ major business start  ਹੋ ਰਿਹਾ ਹੋਵੇ ਅਤੇ Domain already ਵਿਕ ਚੁਕਿਆ ਹੋਵੇ ਤਾਂ Companies ਮਹਿੰਗੇ ਰੇਟਾਂ ‘ਤੇ domain buy ਕਰਦੀਆਂ ਹਨ।  Domain reselling industry ਬਹੁਤ ਵੱਡੀ ਹੈ, ਮੈਂ ਇਸਦੇ Number ਜਾਂ ਆਂਕੜਿਆਂ  ਦੀ ਗੱਲ Blog ਦੇ ਵਿੱਚ ਹੀ ਕਰੂੰਗਾ ਅਤੇ ਨਾਲ ਹੀ ਮੈਂ ਤੁਹਾਨੂੰ Tip ਵੀ ਜ਼ਰੂਰ ਦੇਵਾਂਗਾ ਕਿ ਤੁਸੀਂ 500 ਰੁਪਏ ਖਰਚ ਕੇ 5 ਲੱਖ ਤੱਕ  ਕਿਵ਼ੇਂ ਕਮਾ ਸਕਦੇ ਹੋ।  

ਆਓ  Domain Reselling Business ਸੋਖੇ ਸ਼ਬਦਾਂ ਵਿੱਚ ਸਮਝਦੇ ਹਾਂ :

ਇਹ ਬਿਲਕੁੱਲ ਇਸੇ ਤਰ੍ਹਾਂ ਹੈ, ਜਿਵੇਂ ਤੁਸੀਂ ਅੱਜ ਕਿਸੇ ਵਧੀਆ Location ‘ਤੇ ਇੱਕ ਪਲਾਟ 50 ਲੱਖ ਦਾ ਲੈ ਲਿਆ ਅਤੇ ਬਾਅਦ ਵਿੱਚ ਉਸ Location ‘ਤੇ ਕੋਈ ਵੱਡਾ showroom ਵਗੈਰਾ ਖੁਲ ਗਿਆ, ਤਾਂ ਉਸ ਦੇ ਆਸਪਾਸ ਸਾਰੇ ਪਲਾਟਾਂ ਦੀ ਕੀਮਤ 1 ਕਰੋੜ ਤੱਕ ਚਲੀ ਗਈ।  ਫਿਰ ਖਰੀਦਣ ਵਾਲਾ ਉਸ ਪਲਾਟ ਨੂੰ 1 ਕਰੋੜ ਜਾਂ ਉਸ ਤੋਂ ਵੱਧ ਰਕਮ ਨਾਲ ਵੀ ਖਰੀਦਣ ਦੀ ਕੋਸ਼ਿਸ਼ ਕਰੇਗਾ।  ਬਿਲਕੁੱਲ ਇਸੇ ਤਰ੍ਹਾਂ Domain Name ਹੈ। ਪਰ ਇਸਦੇ ਕਈ Plus Points ਹਨ, ਜਿਵੇਂ :

  • Real Estate ‘ਚ ਪੈਸੇ ਲੱਖਾਂ ਵਿੱਚ ਲੱਗਦੇ ਹਨ, ਪਰ  domain ਖਰੀਦਣ  ਕਰਨ ਦੀ costing 499 ਤੋਂ start ਹੁੰਦੀ ਹੈ।  . 
  • Domain ਖਰੀਦਣਾ ਸਿਰਫ਼ 3-4 ਮਿੰਟ ਦਾ ਹੀ ਕੰਮ ਹੁੰਦਾ ਹੈ। 
  • Domain buy and sell ਕਰਨ ਲਈ ਕੋਈ documents ਨਹੀਂ ਲੱਗਦੇ।  

Domain ਤੋਂ ਲੱਖਾਂ ਰੁਪਏ ਕਿਵੇਂ ਕਮਾਈਏ ?

  1. ਮਸ਼ਹੂਰ ਨਾਂ ਤੇ ਬੱਚਿਆਂ ਦੇ ਨਾਂ ਦੀਆਂ ਡੋਮੇਨ ਖਰੀਦੋ:

ਤੁਸੀਂ ਕਿਸੇ ਵੀ ਮਸ਼ਹੂਰ celebraty ਦੇ ਬੱਚੇ ਦੇ ਨਾਮ ਦਾ Domain ਖਰੀਦੋ। 

ਇਸਦੀ ਸਭ ਤੋਂ ਵੱਡੀ ਉਦਾਹਰਣ ਵਿਰਾਟ ਕੋਹਲੀ ਦੇ ਬੇਟੇ ਦਾ ਨਾਮ ਹੈ। ਵਿਰਾਟ ਦੇ ਬੇਟੇ ਦਾ ਨਾਮ Public ਹੁੰਦੇ ਸਾਰ ਹੀ ਕਿਸੇ ਨੇ AAKAyKohli .com ਨਾਮ ਦੀ Domain ਖਰੀਦੀ ਅਤੇ ਹੁਣ ਇਸਦੀ resell ਕੀਮਤ ਲੱਖਾਂ ਵਿੱਚ ਹੈ। 

 ਤੁਸੀ ਇਸ domain ਦੀ costing ਤਸਵੀਰ ਵਿੱਚ ਦੇਖ ਸਕਦੇ ਹੋ।

  1. ਮਸਹੂਰ ਦੁਕਾਨਾਂ ਜਾਂ ਪੁਰਾਣੇ ਬ੍ਰਾਂਡ ਦੀਆਂ ਡੋਮੇਨ ਖਰੀਦੋ:

ਕਿਸੇ ਸ਼ਹਿਰ ਦੀ ਮਸਹੂਰ ਦੁਕਾਨ ਜਾਂ ਪੁਰਾਣਾ ਬ੍ਰਾਂਡ ਜਿਸਦਾ ਬਿਜ਼ਨਸ ਚੱਲਦਾ ਆ ਰਿਹਾ ਹੈ ਪਰ ਉਹਨਾਂ ਕੋਲ ਡੋਮੇਨ ਨਹੀਂ ਹੈ। ਜੇਕਰ ਤੁਸੀਂ ਉਹਨਾਂ ਦਾ ਡੋਮੇਨ ਪਹਿਲਾਂ ਹੀ ਖਰੀਦ ਲਵੋਗੇ ਤਾਂ ਉਹ ਬਾਅਦ ਵਿੱਚ ਤੁਸੀਂ ਬਹੁਤ ਮਹਿੰਗੇ ਭਾਅ ‘ਤੇ ਵੇਚ ਸਕਦੇ ਹੋ।

  1. ਸਰਕਾਰੀ ਸਕੀਮਾਂ ਦੀ ਡੋਮੇਨ ਖਰੀਦੋ:

ਤੁਸੀਂ Govt Schemes ਦੀ domain ਵੀ  buy ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦੁੱਗਣਾ ਫਾਇਦਾ ਹੋ ਸਕਦਾ ਹੈ, ਕਿਉਂਕਿ ਇਹ ਮਹਿੰਗੇ ਰੇਟਾਂ ਵਿੱਚ ਤਾ ਵਿਕਣਗੇ ਹੀ ਅਤੇ ਇਹਨਾਂ ਨੂੰ Google ‘ਤੇ search ਕਰਨ ਵਾਲੇ ਵੀ ਲੱਖਾਂ ਲੋਕ ਨੇ।  

ਤੁਸੀਂ ਇਸ ਤਰੀਕੇ ਦੀ domain ਦਾ ਕਈ ਤਰੀਕਿਆਂ ਨਾਲ ਫ਼ਾਇਦਾ ਚੁੱਕ ਸਕਦੇ ਹੋ।  

ਤਸਵੀਰ ਵਿੱਚ ਦੇਖੋ ਸਰਕਾਰੀ Ujjwala Yojana ਦੀ domain 2 ਲੱਖ ਵਿੱਚ ਵਿਕ ਰਹੀ ਹੈ।  

  1. ਪਾਪੁਲਰ ਐਪਸ ਦੀਆਂ ਡੋਮੇਨ ਖਰੀਦੋ: 

Play store ਜਾਂ  ios store ਵਰਗੇ ਬਹੁਤ ਸਾਰੇ popular apps ਨੇ, ਜਿਹਨਾਂ ਦੇ domain available ਨਹੀਂ ਹਨ। ਤੁਸੀਂ apps ਨੂੰ find ਕਰਨਾ ਕਰੋ ਅਤੇ ਉਹਨਾਂ ਦੇ  domain buy ਕਰ ਲਵੋ। ਇਹ Domain ਵਿਕਣ ਦੇ chances ਬਹੁਤ ਜ਼ਿਆਦਾ ਹਨ  ਅਤੇ ਇਹਨਾਂ ਤੋਂ earning ਵੀ ਬਹੁਤ ਤਰੀਕਿਆਂ ਨਾਲ ਹੋ ਸਕਦੀ ਹੈ। ਕਿਉਂਕਿ ਤੁਸੀਂ Domain sale ਕਰਨ ਦੀ ਜਗ੍ਹਾ ਉਸਨੂੰ live ਕਰਕੇ ਵੀ Views ਦੇ ਜ਼ਰੀਏ ਕਮਾਈ ਕਰ ਸਕਦੇ ਹੋ।

ਇੱਥੇ ਕੁੱਝ ਆਂਕੜੇ ਹਨ, ਜਿਹੜੇ ਸਾਨੂ ਦੱਸਦੇ ਹਨ ਕਿ Domain Industry ਵਿੱਚ ਸਮੇਂ ਦੇ ਅਨੁਸਾਰ ਕਿੰਨਾ ਵਾਧਾ ਹੋਇਆ ਹੈ ਅਤੇ ਇਸਦੀ ਕਿੰਨੀ ਅਹਿਮੀਅਤ ਹੈ। :

2019 ‘ਚ ਇਹ Industry 6.5 billion Dollar ਦੀ ਸੀ, 2020 ‘ਚ 7 billion dollar  ਦੀ ਹੋ ਗਈ ਅਤੇ 2023 ਵਿੱਚ  ਇਹ industry ਵੱਧ ਕੇ  9 billion dollar ਦੀ ਹੋ ਗਈ। 

Table ‘ਚ ਤੁਸੀਂ ਦੇਖ ਹੀ ਸਕਦੇ ਹੋ , ਕਿ ਇਹ industry ਲਗਾਤਾਰ ਕਿਵੇਂ ਵੱਧ ਰਹੀ ਹੈ।  ਇਸ ਦਾ ਮਤਲਬ ਹੈ ਕਿ ਹਰ ਸਾਲ ਪਹਿਲਾ ਨਾਲੋਂ ਜ਼ਿਆਦਾ  Domain ਵਿਕ ਰਹੇ ਨੇ |

  1. ਹਿੰਦੀ Domain ਖਰੀਦੋ :

ਤੁਸੀਂ ਹਿੰਦੀ ਭਾਸ਼ਾ ਦੇ Domain ਵੀ ਖਰੀਦ ਸਕਦੇ ਹੋ, ਕਿਉਂਕਿ ਹਜੇ  ਹਿੰਦੀ ‘ਚ domain ਬਾਰੇ 1% ਤੋਂ ਵੀ ਘੱਟ ਲੋਕਾਂ ਨੂੰ ਪਤਾ ਹੈ, ਇਸ ਲਈ most demanding domain ਹਜੇ ਵੀ available ਨੇ ਅਤੇ ਹਿੰਦੀ Domains ਨੂੰ ਖਰੀਦਣ ਦੈਹ ਸਭ ਤੋਂ ਵਧੀਆ ਮੌਕਾ ਹੈ। 

ਤਸਵੀਰ ਵਿੱਚ ਦੇਖੋ एप्पल.com  ਦੀ domain ਕਿੰਨੀ ਮਹਿੰਗੀ ਵਿਕ ਰਹੀ ਹੈ :

ਇਸ Blog ਵਿੱਚ Domain ਕੀ ਹੁੰਦਾ ਹੈ ਅਤੇ ਕਿਸ ਤਰ੍ਹਾਂ ਦੇ Domain ਖਰੀਦਣੇ ਚਾਹੀਦੇ ਹਨ ਆਦਿ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ, ਪਰ ਇਸਦੀ ਹੋਰ ਵੀ ਜ਼ਿਆਦਾ ਜਾਣਕਾਰੀ ਅਸੀਂ ਆਪਣੀ ਵੀਡੀਓ ਵਿੱਚ ਦਿੱਤੀ ਹੈ। Domain ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਦਿੱਤੇ link ‘ਤੇ click ਕਰਕੇ ਵੀਡੀਓ ਦੇਖੋ। 

Watch this video to learn domain buying and selling

Categories
Business

Zero Investment ਨਾਲ Business ਸ਼ੁਰੂ ਕਰਨ ਦੇ ਤਰੀਕੇ

Business ਦੀ ਗੱਲ ਜਦੋਂ ਵੀ ਹੁੰਦੀ ਹੈ, ਸਭ ਦੇ ਮੰਨ ‘ਚ ਪਹਿਲੇ ਨੰਬਰ ‘ਤੇ ਪੈਸਾ ਆਉਂਦਾ ਹੈ, ਚਾਹੇ ਉਹ ਕਮਾਇਆ ਹੋਇਆ ਪੈਸਾ ਹੋਵੇ, ਚਾਹੇ ਲਗਾਇਆ ਜਾਣ ਵਾਲਾ।  

ਕਮਾਇਆ ਹੋਇਆ ਪੈਸਾ ਤਾਂ ਸਭ ਨੂੰ ਖੁਸ਼ ਕਰ ਦਿੰਦਾ ਹੈ, ਪਰ ਲਗਾਇਆ ਜਾਣ ਵਾਲੇ ਪੈਸੇ ਬਾਰੇ ਸੋਚ ਕੇ ਸਭ ਫ਼ਿਕਰ ‘ਚ ਪੈ ਜਾਂਦੇ ਨੇ।  

ਪਰ ਹੁਣ ਤੁਹਾਨੂੰ ਫ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਸ Blog ਵਿੱਚ ਮੈਂ ਤੁਹਾਨੂੰ ਕੁੱਝ ਇੱਦਾਂ ਦੇ Business Idea ਦੱਸਣ ਜਾ ਰਿਹਾ ਹਾਂ, ਜਿਹਨਾਂ ਨੂੰ ਤੁਸੀਂ ਬਿਨਾਂ ਪੈਸੇ ਤੋਂ ਵੀ ਸ਼ੁਰੂ ਕਰ ਸਕਦੇ ਹੋ।  

ਸਤਿ ਸ਼੍ਰੀ ਅਕਾਲ ਜੀ!  

ਮੈਂ ਰਣਜੀਤ ਪਾਲ ਸਿੰਘ। ਜਦੋਂ ਵੀ ਬਿਜ਼ਨਸ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਪੈਸੇ ਦੀ ਲੋੜ ਦੀ ਸੋਚ ਆਉਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਬਿਨਾਂ ਕਿਸੇ ਪੈਸੇ ਦੇ ਵੀ ਤੁਸੀਂ ਆਪਣੇ ਬਿਜ਼ਨਸ ਦੀ ਸ਼ੁਰੂਆਤ ਕਰ ਸਕਦੇ ਹੋ? ਹਾਂ, ਇਹ ਸੰਭਵ ਹੈ! ਇਸ ਬਲੌਗ ਵਿੱਚ, ਮੈਂ ਤੁਹਾਨੂੰ ਇਹ ਦੱਸਾਂਗਾ ਕਿ ਕਿਵੇਂ ਤੁਸੀਂ ਬਿਨਾਂ ਕਿਸੇ ਇਨਵੈਸਟਮੈਂਟ ਦੇ ਆਪਣੇ ਬਿਜ਼ਨਸ ਨੂੰ ਸਫਲਤਾ ਦੇ ਰਸਤੇ ‘ਤੇ ਲੈ ਜਾ ਸਕਦੇ ਹੋ। 

1. Internet ਦਾ ਸਹੀ ਵਰਤੋਂ

ਇੱਕ ਸ਼ਬਦ ਵਿੱਚ, Internet ਸਾਡੇ ਲਈ ਇੱਕ ਸੁਨਹਿਰਾ ਮੌਕਾ ਹੈ। ਇਸ ਦੇ ਰਾਹੀਂ, ਤੁਸੀਂ ਬਹੁਤ ਸਾਰੀਆਂ ਆਨਲਾਈਨ ਸੇਵਾਵਾਂ ਦੇ ਜ਼ਰੀਏ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਤੁਸੀਂ Blogging, Digital Marketing, ਜਾਂ Affiliate Marketing ਵਰਗੀਆਂ ਪਲੇਟਫਾਰਮਾਂ ‘ਤੇ ਆਪਣੇ ਹੁਨਰਾਂ ਨੂੰ ਨਿਖਾਰ ਕੇ ਪੈਸਾ ਕਮਾ ਸਕਦੇ ਹੋ। 

Blogging:

ਬਲੌਗਿੰਗ ਇੱਕ ਸਰਲ ਅਤੇ ਬਿਨਾ ਪੈਸੇ ਦੇ ਸ਼ੁਰੂ ਕਰਨ ਵਾਲਾ ਵਿਕਲਪ ਹੈ। ਤੁਸੀਂ ਆਪਣੀਆਂ ਰੂਚੀਆਂ, ਜਾਣਕਾਰੀਆਂ ਜਾਂ ਹਾਲਾਤਾਂ ਬਾਰੇ ਲਿਖ ਕੇ ਆਪਣੇ ਬਲੌਗ ਨੂੰ ਸ਼ੁਰੂ ਕਰ ਸਕਦੇ ਹੋ। ਫ੍ਰੀ ਬਲੌਗਿੰਗ ਪਲੇਟਫਾਰਮ ਜਿਵੇਂ WordPress, Blogger, ਜਾਂ Wix ਉੱਤੇ ਆਪਣਾ ਬਲੌਗ ਬਣਾਉਣਾ ਬਹੁਤ ਆਸਾਨ ਹੈ। ਜਿਵੇਂ ਜਿਵੇਂ ਤੁਹਾਡੀ audience ਵਧੇਗੀ, ਤੁਸੀਂ Ads, Collaboration ਜਾਂ Subscription ਰਾਹੀਂ ਪੈਸਾ ਕਮਾ ਸਕਦੇ ਹੋ।

Digital Marketing:

Digital Marketing ਵੀ ਇੱਕ ਬਹੁਤ ਹੀ ਮੌਕਾ ਹੈ। ਤੁਸੀਂ ਆਪਣੇ ਬਲੌਗ ਜਾਂ ਸੋਸ਼ਲ ਮੀਡੀਆ Accounts ਰਾਹੀਂ ਆਪਣੀ ਖੁਦ ਦੀ ਪੜ੍ਹਾਈ ਕਰਕੇ ਜਾਂ ਕਿਸੇ ਹੋਰ ਬਿਜ਼ਨਸ ਦੀ ਮਦਦ ਕਰਕੇ ਪੈਸਾ ਕਮਾ ਸਕਦੇ ਹੋ। ਇਸ ਵਿੱਚ SEO, Social Media Marketing, ਅਤੇ Email Marketing ਸ਼ਾਮਲ ਹਨ। 

2. Smart Phone ਦੀ ਯੋਗਤਾ

ਬਹੁਤ ਸਾਰੇ ਲੋਕ ਸੋਚਦੇ ਹਨ ਕਿ Online ਕੰਮ ਸਿਰਫ਼ Laptop ਜਾਂ Computer ‘ਤੇ ਹੀ ਹੋ ਸਕਦਾ ਹੈ, ਪਰ ਅਸਲ ਵਿੱਚ, ਤੁਸੀਂ ਆਪਣੇ Smartphone ਦੀ ਮਦਦ ਨਾਲ ਵੀ ਬਹੁਤ ਕੁਝ ਕਰ ਸਕਦੇ ਹੋ। 

Mobile Apps:

ਬਹੁਤ ਸਾਰੀਆਂ Mobile Friendly Apps ਹਨ ਜਿਨ੍ਹਾਂ ਦੇ ਰਾਹੀਂ ਤੁਸੀਂ ਕਈ ਕੰਮ ਕਰ ਸਕਦੇ ਹੋ। ਜਿਵੇਂ ਕਿ:

– Freelancing Apps: Fiverr ਜਾਂ Upwork ਵਰਗੀਆਂ ਪਲੇਟਫਾਰਮਾਂ ‘ਤੇ ਆਪਣੀਆਂ ਸੇਵਾਵਾਂ ਪੇਸ਼ ਕਰਕੇ ਤੁਸੀਂ ਹੋਰਾਂ ਲਈ ਕੰਮ ਕਰ ਸਕਦੇ ਹੋ। 

– Content Creation: ਤੁਸੀਂ Canva ਵਰਗੀਆਂ Apps ਦੀ ਮਦਦ ਨਾਲ ਗ੍ਰਾਫਿਕਸ, ਬਰੋਸ਼ਰ, ਜਾਂ ਹੋਰ ਡਿਜ਼ਾਈਨ ਤਿਆਰ ਕਰਕੇ ਵੀ ਪੈਸਾ ਕਮਾ ਸਕਦੇ ਹੋ।

 Online Courses:

ਜੇ ਤੁਹਾਡੇ ਕੋਲ ਕਿਸੇ ਖਾਸ ਖੇਤਰ ਵਿੱਚ ਗਿਆਨ ਹੈ, ਤਾਂ ਤੁਸੀਂ Udemy ਜਾਂ Teachable ਵਰਗੀਆਂ ਪਲੇਟਫਾਰਮਾਂ ‘ਤੇ ਆਪਣੇ ਕੋਰਸ ਬਣਾਕੇ ਵੀ ਬਿਨਾਂ ਕੋਈ ਲਗਤ ਦੇ ਪੈਸਾ ਕਮਾ ਸਕਦੇ ਹੋ। 

3. WhatsApp ਅਤੇ Social Media

WhatsApp, Instagram, ਅਤੇ Facebook ਵਰਗੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਕਾਰੋਬਾਰ ਕਰਨ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਹਨ। 

 WhatsApp Marketing:

ਜੇ ਤੁਸੀਂ ਹੱਥੋਂ ਬਣੇ ਪ੍ਰੋਡਕਟ ਜਾਂ ਖਾਣੇ ਬਣਾਉਂਦੇ ਹੋ, ਤਾਂ ਤੁਸੀਂ WhatsApp ਗਰੁੱਪਾਂ ਵਿੱਚ ਆਪਣੇ ਉਤਪਾਦਾਂ ਨੂੰ ਪ੍ਰਮੋਟ ਕਰ ਸਕਦੇ ਹੋ। ਤੁਹਾਡੇ ਦੋਸਤਾਂ ਅਤੇ ਪਰਿਵਾਰ ਵਾਲੇ ਇਹਨਾਂ ਨੂੰ ਸ਼ੇਅਰ ਕਰਨ ਵਿੱਚ ਮਦਦ ਕਰ ਸਕਦੇ ਹਨ, ਜੋ ਕਿ ਤੁਹਾਡੇ ਲਈ ਨਵੀਂ ਗਾਹਕੀ ਪੈਦਾ ਕਰ ਸਕਦਾ ਹੈ। 

Social Media Promotion:

ਸੋਸ਼ਲ ਮੀਡੀਆ ‘ਤੇ ਆਪਣੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਕਰਨ ਨਾਲ, ਤੁਸੀਂ ਆਪਣੇ ਬਿਜ਼ਨਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ। Instagram, Facebook ਵਰਗੀਆਂ ਪਲੇਟਫਾਰਮਾਂ ‘ਤੇ ਆਪਣੀ ਉਤਪਾਦਾਂ ਦੀ ਦਿਖਾਵਟ ਕਰਕੇ, ਤੁਸੀਂ ਨਵੇਂ ਗਾਹਕ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। 

4. Crowdfunding

ਜੇ ਤੁਸੀਂ ਕੋਈ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਦੀ ਸੋਚ ਰਹੇ ਹੋ, ਤਾਂ crowdfunding ਪਲੇਟਫਾਰਮਾਂ ਜਿਵੇਂ Kickstarter ਜਾਂ Indiegogo ਦੇ ਰਾਹੀਂ ਪੈਸਾ ਇਕੱਠਾ ਕਰਨ ਦਾ ਵਿਕਲਪ ਬਹੁਤ ਸਹੀ ਹੈ। 

 Idea Sharing:

ਇਨ੍ਹਾਂ ਪਲੇਟਫਾਰਮਾਂ ‘ਤੇ ਆਪਣਾ ਪ੍ਰੋਜੈਕਟ ਪੇਸ਼ ਕਰਕੇ, ਤੁਸੀਂ ਲੋਕਾਂ ਨੂੰ ਆਪਣੇ ਵਿਚਾਰਾਂ ‘ਤੇ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਸਕਦੇ ਹੋ। ਜੇ ਤੁਹਾਡਾ ਵਿਚਾਰ ਲੋਕਾਂ ਨੂੰ ਪਸੰਦ ਆਉਂਦਾ ਹੈ, ਤਾਂ ਉਹ ਤੁਹਾਨੂੰ ਮਦਦ ਕਰਨਗੇ। 

 5. Rent Your Things

ਜੇ ਅਸੀਂ ਗੱਲ ਕਰੀਏ ਕਿ ਤੁਸੀਂ ਆਪਣੇ ਸਾਥੀ ਉਪਕਰਨਾਂ ਜਾਂ ਚੀਜ਼ਾਂ ਨੂੰ ਕਿਵੇਂ ਰੇਂਟ ‘ਤੇ ਦੇ ਸਕਦੇ ਹੋ, ਤਾਂ ਇਹ ਵੀ ਇੱਕ ਸਥਾਈ ਮੌਕਾ ਹੈ। 

 Personal Items:

ਕਈ ਵਾਰ, ਸਾਡੇ ਕੋਲ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਹਨ ਜੋ ਅਸੀਂ ਵਰਤਦੇ ਨਹੀਂ। ਉਦਾਹਰਨ ਵਜੋਂ, ਤੁਸੀਂ ਆਪਣੇ ਕੈਮਰੇ, Laptop ਜਾਂ ਹੋਰ ਮਹਿੰਗੀਆਂ ਚੀਜ਼ਾਂ ਨੂੰ ਰੇਂਟ ‘ਤੇ ਦੇ ਕੇ ਪੈਸਾ ਕਮਾ ਸਕਦੇ ਹੋ। 

Boutique Collaboration:

ਜੇ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਕਿਸੇ ਛੋਟੇ ਬੁਟੀਕ ਵਾਲੇ ਨਾਲ ਗੱਲ ਕਰਦੇ ਹੋ, ਤਾਂ ਤੁਸੀਂ ਆਪਣੇ ਲਹਿੰਗੇ ਜਾਂ ਨਕਲੀ ਗਹਿਣੇ ਉਹਨਾਂ ਨੂੰ ਰੈਂਟ ‘ਤੇ ਦੇਣ ਲਈ offer ਕਰ ਸਕਦੇ ਹੋ। ਇਸ ਤਰ੍ਹਾਂ, ਤੁਹਾਨੂੰ ਅਤੇ ਬੁਟੀਕ ਨੂੰ ਦੋਵਾਂ ਨੂੰ ਫਾਇਦਾ ਹੋਵੇਗਾ। 

6. Lehenga Shop

ਅੱਜਕਲ ਵਿਆਹਾਂ ਦੇ ਮੌਕੇ ‘ਤੇ ਲਹਿੰਗੇ ਅਤੇ ਹੋਰ ਸਾਜ-ਸਜਾਵਟ ਦੇ ਸਮਾਨ ਦੀ ਮੰਗ ਬਹੁਤ ਵੱਧ ਗਈ ਹੈ। ਜੇਕਰ ਤੁਸੀਂ ਇਸ ਖੇਤਰ ਵਿੱਚ ਕੰਮ ਕਰਨ ਦੀ ਯੋਗਤਾ ਰੱਖਦੇ ਹੋ, ਤਾਂ ਤੁਸੀਂ ਥੋਕ ਵਿੱਚ ਸਮਾਨ ਖਰੀਦ ਕੇ ਉਹਨਾਂ ਨੂੰ ਦੁਕਾਨਾਂ ‘ਤੇ ਵੇਚ ਸਕਦੇ ਹੋ। 

Market Understanding:

ਇਸ ਨਾਲ ਨਾਲ, ਤੁਸੀਂ ਇਹਨਾਂ ਬੁਟੀਕਾਂ ਨਾਲ ਸਾਂਝੇਦਾਰੀ ਕਰਕੇ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ। ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਕਾਰੋਬਾਰ ਚੰਗਾ ਚੱਲ ਰਿਹਾ ਹੈ, ਤਾਂ ਤੁਸੀਂ ਹੋਰ ਅੱਗੇ ਵਧਣ ਦੀ ਯੋਜਨਾ ਬਣਾ ਸਕਦੇ ਹੋ। 

ਜੇਕਰ ਤੁਸੀਂ ਹੋਰ ਫ੍ਰੀ ਬਿਜ਼ਨਸ ਦੇ ਹੋਰ ਤਰੀਕੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ detailed ਵੀਡੀਓ ਨੂੰ ਦੇਖ ਸਕਦੇ ਹ, ਜਿਸ ਵਿੱਚ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵਿਸਥਾਰ ‘ਚ ਦੱਸਿਆ ਹੈ ਅਤੇ ਨਾਲ ਹੀ ਹੋਰ ਨਵੇਂ Business Ideas ਨੂੰ ਵੀ Explain ਕੀਤਾ ਹੈ।